Site icon TheUnmute.com

ਨਵਾਂਸ਼ਹਿਰ: ਲੋਕ ਸਭਾ ਚੋਣਾਂ ਲਈ 3000 ਤੋਂ ਵੱਧ ਚੋਣ ਅਮਲੇ ਨੂੰ ਦਿੱਤੀ ਸਿਖਲਾਈ

Lok Sabha elections

ਨਵਾਂਸ਼ਹਿਰ, 6 ਮਈ 2024: ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 (Lok Sabha elections) ਲਈ ਤਾਇਨਾਤ ਸਟਾਫ ਨੂੰ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਮਤਦਾਨ ਕਰਵਾਉਣ ਨੂੰ ਲੈ ਕੇ ਤਿੰਨ ਹਜ਼ਾਰ ਤੋਂ ਵੱਧ ਸਟਾਫ ਨੂੰ ਟਰੇਨਿੰਗ / ਰਿਹਰਸਲ ਕਰਵਾਈ ਗਈ।

ਜਿਨ੍ਹਾਂ ਨੂੰ ਲੈ ਕੇ ਜ਼ਿਲ੍ਹੇ ਵਿੱਚ ਵਧੀਕ ਰਿਟਰਨਿੰਗ ਅਫਸਰਾਂ ਨੇ ਰਿਹਰਸਲ ਦੌਰਾਨ ਚੁਣਾਵੀ ਸਟਾਫ ਨੂੰ ਈ.ਵੀ.ਐਮਜ਼ ਚਲਾਉਣ ਦੀ ਟਰੇਨਿੰਗ ਦਿੱਤੀ ਗਈ। ਸਾਰੇ ਹੀ ਚੁਣਾਵੀ ਸਟਾਫ ਨੂੰ ਮਤਦਾਨ ਦੀ ਪ੍ਰੀਕਿਰਿਆ ਨੂੰ ਲੈ ਕੇ ਈ.ਵੀ.ਐਜ. ਮਸ਼ੀਨਾਂ ਦੀ ਪ੍ਰਣਾਲੀ ਤੋਂ ਜਾਣੂ ਕਰਵਾਇਆ ਗਿਆ।

ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ 615 ਪੋਲਿੰਗ ਬੂਥਾਂ ਤੇ ਪੁਖਤੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ, ਨਵਾਂਸ਼ਹਿਰ ਦੀ ਰਿਹਰਸਲ ਸਿਵਾਲਿਕ ਸਕੂਲ, ਨਵਾਂਸ਼ਹਿਰ, ਵਿਧਾਨ ਸਭਾ ਹਲਕਾ, ਬਲਾਚੌਰ ਦੀ ਰਿਹਰਸਲ ਬਾਬਾ ਬਲਰਾਜ ਕਾਲਜ ਵਿਖੇ ਅਤੇ ਵਿਧਾਨ ਸਭਾ ਹਲਕਾ ਬੰਗਾ ਦੀ ਰਿਹਰਸਲ ਜੀ.ਐਨ.ਕਾਲਜ ਬੰਗਾ ਵਿਖੇ ਹੋਈ।

Exit mobile version