July 7, 2024 12:48 pm

ਨਵਾਂਸ਼ਹਿਰ ਦੇ ਸੀ.ਆਈ.ਏ. ਦਫਤਰ ਵਿਚ ਧਮਾਕਾ, ਜਾਂਚ ‘ਚ ਲੱਗੀ ਪੁਲਸ

ਚੰਡੀਗੜ੍ਹ; ਨਵਾਂਸ਼ਹਿਰ ਦੇ ਸੀ.ਆਈ.ਏ, ਸਟਾਫ ਦੇ ਦਫਤਰ ਵਿਚ ਵੱਡਾ ਧਮਾਕਾ ਹੋਰ ਦੀ ਇਕ ਵੱਡੀ ਖਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨਵਾਂਸ਼ਹਿਰ ਦੇ ਸੀ.ਆਈ.ਏ, ਦਫਤਰ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ ਹੈ, ਇਹ ਧਮਾਕਾ ਸੀ.ਆਈ.ਏ, ਦਫਤਰ ਦੇ ਅੰਦਰ ਸੁੱਟੀ ਗਈ ਕਿਸੇ ਵਿਸਫੋਟਕ ਚੀਜ਼ ਵਿਚ ਹੋਇਆ ਹੈ, ਪੁਲਸ ਨੇ ਦੱਸਿਆ ਹੈ ਕਿ ਇਹ ਧਮਾਕੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚਲਿਆ ਹੈ ਤੇ ਨਾ ਹੀ ਇਸ ਨਾਲ ਕੋਈ ਜਾਨੀ ਨੁਕਸਾਨ ਹੋਇਆ ਹੈ, ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ, ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਵਲੋਂ ਫਰੈਸਿਗ ਟੀਮ ਦੀ ਮਦਦ ਲਈ ਜਾ ਰਹੀ ਹੈ,
ਦੱਸਦਈਏ ਕਿ ਪਿਛਲੇ ਕੁਜ ਸਮੇ ਦੇ ਦੌਰਾਨ ਰਾਜ ਵਿਚ ਆਤੰਕੀ ਘਟਨਾਵਾਂ ਵਿਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਦਾਸਦਈਏ ਕਿ 8 ਅਗਸਤ ਨੂੰ ਅੰਮ੍ਰਿਤਸਰ ਗ੍ਰਾਮੀਣ ਪੁਲਸ ਨੇ 5 ਹੈਂਡ ਗ੍ਰੈਂਡ ਤੇ ਇਕ ਟਿਫਨ ਬੰਬ ਡਾਲੇਕੇ ਪਿੰਡ ਤੋਂ ਬਰਾਮਦ ਕੀਤਾ ਸੀ, 20 ਅਦਸ੍ਤ ਨੂੰ ਵੀ ਕਪੂਰਥਲਾ ਪੁਲਸ ਨੇ ਵੀ 2 ਹੈਂਡ ਗ੍ਰਨੇਡ, ਇਕ ਟਿਫਨ ਬੰਬ ਤੇ ਹੋਰ ਵਿਸਫੋਟਕ ਸਾਮਾਨ ਫਗਵਾੜਾ ਤੋਂ ਬਰਾਮਦ ਕੀਤਾ ਸੀ, ਉੱਥੇ ਹੀ ਅਜਨਾਲਾ ਵਿਚ ਵੀ ਇਕ ਟਿਫਨ ਬੰਬ ਬਰਾਮਦ ਕੀਤਾ ਗਿਆ ਸੀ,