Nawab Malik

ED ਦੀ ਕਾਰਵਾਈ ਤੋਂ ਬਾਅਦ ਨਵਾਬ ਮਲਿਕ ਨੇ ਦਿੱਤਾ ਵੱਡਾ ਬਿਆਨ

ਨੈਸ਼ਨਲ ਡੈਸਕ 23 ਫਰਵਰੀ 2022 : ਮੁੰਬਈ ਅੰਡਰਵਰਲਡ ਨਾਲ ਜੁੜੀਆਂ ਗਤੀਵਿਧੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ (money laundering case) ‘ਚ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਗ੍ਰਿਫਤਾਰ ਕੀਤੇ ਗਏ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ (Nawab Malik) ਨੇ ਕਿਹਾ ਕਿ ਉਹ ਝੁਕਣਗੇ ਨਹੀਂ। ਕਰੀਬ ਅੱਠ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੱਖਣੀ ਮੁੰਬਈ ਸਥਿਤ ਈਡੀ ਦਫਤਰ ਤੋਂ ਬਾਹਰ ਆਏ ਮਲਿਕ ਨੇ ਮੀਡੀਆ ਨੂੰ ਕਿਹਾ, ”ਅਸੀਂ ਲੜਾਂਗੇ ਅਤੇ ਜਿੱਤਾਂਗੇ।” ਅਸੀਂ ਨਹੀਂ ਝੁਕਵਾਂਗੇ।”
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਈਡੀ ਦੇ ਅਧਿਕਾਰੀਆਂ ਨੇ ਮਲਿਕ (Nawab Malik) ਨੂੰ ਮੈਡੀਕਲ ਜਾਂਚ ਲਈ ਗੱਡੀ ‘ਚ ਬਿਠਾ ਲਿਆ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਲਿਕ (Nawab Malik) ਸਵੇਰੇ ਕਰੀਬ 8 ਵਜੇ ਈਡੀ ਦਫ਼ਤਰ ਪੁੱਜੇ ਸਨ, ਜਿੱਥੇ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਮਲਿਕ ਦਾ ਬਿਆਨ ਦਰਜ ਕੀਤਾ।

Scroll to Top