July 7, 2024 1:36 pm
Navy Day 2021

Navy Day 2021: ਦੇਸ਼ ‘ਚ ਅੱਜ ਮਨਾਇਆ ਜਾ ਰਿਹਾ ਹੈ ਜਲ ਸੈਨਾ ਦਿਵਸ,ਜਾਣੋ! ਕੀ ਸੀ ‘ਓਪਰੇਸ਼ਨ ਟ੍ਰਾਈਡੈਂਟ’

ਚੰਡੀਗੜ੍ਹ 04 ਦਸੰਬਰ 2021: ਭਾਰਤ ਵਿੱਚ ਅੱਜ Navy Day 2021 ਮਨਾਇਆ ਜਾ ਰਿਹਾ ਹੈ| ਦੇਸ਼ ਵਿੱਚ ਭਾਰਤੀ ਜਲ ਸੈਨਾ ਦਿਵਸ 2021 ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਭਾਰਤੀ ਜਲ ਸੈਨਾ ਦਿਵਸ ‘ਤੇ ਹਰ ਸਾਲ ਭਾਰਤ ਅਤੇ ਪਾਕਿਸ‍ਤਾਨ ਦੇ ਵਿਚਕਾਰ 1971 ਦੇ ਯੁੱਧ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ |ਇਹ ਭਾਰਤੀ ਜਲ ਸੈਨਾ ਦੀ ਅਭੁੱਲ ਜਿੱਤ ਦੇ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।ਅੱਜ ਦੇ ਦਿਨ ਭਾਰਤੀ ਜਲ ਸੈਨਾ ਦੇ ਯੋਧਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ | ਜਿਨ੍ਹਾਂ ਦੀ ਬਹਾਦਰੀ ਅਤੇ ਰਣ ਕੌਸ਼ਲ ਨੇ ਭਾਰਤ ਦੀ ਜਿੱਤ ਹੋਈ ਸੀ । ਪਾਕਿਸਤਾਨੀ ਸੈਨਾ ਨੇ 3 ਦਸੰਬਰ ਨੂੰ ਆਪਣੇ ਲੜਾਕੂ ਜਹਾਜ਼ਾਂ ਦੇ ਜਰੀਏ ਹਮਲਾ ਕੀਤਾ ਸੀ। ਇਸ ਹਮਲੇ ਦੇ ਨਾਲ ਭਾਰਤ ਅਤੇ ਪਾਕਿਸਤਾਨੀ ਤੇ ਭਾਰਤ ਵਿਚਕਾਰ 1971 ਦਾ ਯੁੱਧ ਸ਼ੁਰੂ ਹੋ ਗਿਆ ਸੀ |

ਇਸ ਯੁੱਧ ਵਿੱਚ ਪਾਕਿਸਤਾਨੀ ਨੂੰ ‘ਓਪਰੇਸ਼ਨ ਟ੍ਰਾਈਡੈਂਟ’ ਦੇ ਜ਼ਰੀਏ ਮੁੰਹਤੋੜ ਜਵਾਬ ਦੇਣ ਦੀ ਜਿੰਮੇਵਾਰੀ ਭਾਰਤੀ ਜਲ ਸੈਨਾ ਨੂੰ ਸੌਪੀ ਗਈ ਸੀ। ਇਸ ਅਭਿਆਨ ਦੀ ਸ਼ੁਰੂਆਤ ਵਿੱਚ ਕਰਾਚੀ ਸਥਿਤ ਪਾਕਿਸ‍ਤਾਨੀ ਨੌਸੇਨਾ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਰਾਚੀ ਦੇ ਤੱਟ ਉੱਤੇ ਮੌਜੂਦ ਜਹਾਜ਼ਾਂ ਦੇ ਸਮੂਹ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਜੰਗ ਵਿੱਚ ਪਹਿਲੀ ਬਾਰ ਸ਼ਿਪ ਉੱਤੇ ਮਾਰ ਕਰਨ ਵਾਲੀ ਐਂਟੀ ਸ਼ਿਪਾਈਲ ਮਿਜ਼ਾਈਲ ਦਾ ਵੀ ਇਸ‍ਤੇਮਾਲ ਕੀਤਾ ਗਿਆ ਸੀ। ਭਾਰਤੀ ਜਲ ਸੈਨਾ ਨੇ ਆਪਣੇ ਪਰਾਕ੍ਰਮ ਤੋਂ ਪਾਕਿਸ‍ਤਾਨ ਦੇ ਕਈ ਸਮੁੰਦਰੀ ਜਹਾਜ਼ਾਂ ਦੇ ਪਾਣੀ ਵਿੱਚ ਹੀ ਨਸ਼ਟ ਕਰ ਦਿੱਤਾ ਸੀ |

ਭਾਰਤ ਨੇ 1971 ਵਿੱਚ ਅਜਿਹੀ ਹਾਰ ਦਿੱਤੀ ਕਿ ‘ਆਪਰੇਸ਼ਨ ਟ੍ਰਾਈਡੈਂਟ’ ਦੇ ਬਾਅਦ ਹੀ ਪਾਕਿਸਤਾਨ ਆਪਣੀ ਹਿੰਮਤ ਹਾਰ ਗਿਆ | ਭਾਰਤ ਦੇ ‘ਓਪਰੇਸ਼ਨ ਟ੍ਰਾਈਡੈਂਟ’ ਦੇ ਅਧੀਨ ਹੀ ਭਾਰਤੀ ਜਲ ਸੈਨਾ ਦਿਵਸ ਨੇ 4 ਦਸੰਬਰ, 1971 ਨੂੰ ਕਰਾਚੀ ਦੇ ਨੌਸੈਨਿਕ ਅੱਡੇ ਤੇ ਹਮਲਾ ਕੀਤਾ ਸੀ । ਇਸੇ ਸਫਲਤਾ ਦੇ ਚੱਲਦੇ ਹਰ ਸਾਲ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਦਿਨ ਮਨਿਆ ਜਾਂਦਾ ਹੈ।