Navjot Singh Sidhu

Punjab Congress : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮੁੱਖ ਮੰਤਰੀ ਬਣਨ ਸੰਬੰਧੀ ਚੰਨੀ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ 05 ਦਸੰਬਰ 2021: ਪੰਜਾਬ (Punjab) ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi)ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਜੇਕਰ ਸੂਬਾ ਕਾਂਗਰਸ (Congress) ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜੇਕਰ ਮੁੱਖ ਮੰਤਰੀ ਬਣਨਾ ਹੈ, ਤਾਂ ਇਸ ਵਿੱਚ ਹਰਜ਼ ਕੀ ਹੈ ?, ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਵਿੱਚ ਕੰਮ ਕਰ ਰਹੇ ਹਾਂ , ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਹਨ| ਕਿੱਥੇ ਕਿ ਸਹੀ ਹੈ ਉਹ ਸਾਨੂ ਦੱਸ ਦਿੰਦੇ ਹਨ | ਪੰਜਾਬ ਦੇ ਮੁੱਖ ਮੰਤਰੀ ਕੌਣ ਬਣੇਗਾ ਇਸਦਾ ਫ਼ੈਸਲਾ ਹਾਈਕਮਾਨ ਕਰੇਗਾ |ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਇਸ ਦੌਰਾਨ ਸੀ.ਐਮ. ਚੰਨੀ ਨੇ ਜ਼ੋਰਦਾਰ ਢੰਗ ਨਾਲ ਭੰਗੜਾ ਪਾਇਆ।

ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਮੀਟਿੰਗ ਲਈ ਚੰਡੀਗੜ੍ਹ ਪੁੱਜੇ ਤਾਂ ਰਾਹੁਲ ਗਾਂਧੀ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਸੀ.ਐਮ. ਬਣੋਗੇ ? ਉਸ ਦੇ ਸਵਾਲ ‘ਤੇ ਮੈਂ ਰੋਣ ਲੱਗ ਪਿਆ ਸੀ । ਇਸ ‘ਤੇ ਰਾਹੁਲ ਨੇ ਕਿਹਾ ਕਿ ਮੈਂ ਇਹ ਸੋਚ ਕੇ ਕਹਿ ਰਿਹਾ ਹਾਂ ਕਿ ਸੀ.ਐਮ. ਬਣਨ ਤੋਂ ਬਾਅਦ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ । ਮੈਂ ਆਪਣਾ ਸਾਰਾ ਸਮਾਂ ਪੰਜਾਬ (Punjab) ਨੂੰ ਦੇ ਰਿਹਾ ਹਾਂ ਕਿਉਂਕਿ ਮੈਂ ਗਰੀਬ ਆਦਮੀ ਦੇ ਦੁੱਖ ਨੂੰ ਸਮਝਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇਗਾ। ਮੈਂ ਆਮ ਆਦਮੀ ਦੇ ਹਰ ਮਸਲੇ ਦਾ ਹੱਲ ਕਰ ਰਿਹਾ ਹਾਂ।

Scroll to Top