July 7, 2024 6:57 pm
Navjot Singh Sidhu

ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰੈਲੀ ਹੋਈ ਰੱਦ, ਜਾਣੋ ਕਾਰਨ

ਪਟਿਆਲਾ 25 ਦਸੰਬਰ 2021 : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਟਿਆਲਾ ਰੈਲੀ ਰੱਦ ਹੋ ਗਈ ਹੈ। ਸਿੱਧੂ ਨੇ ਅੱਜ ਇੱਥੇ ਪਟਿਆਲਾ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਦੀ ਤਾਜਪੋਸ਼ੀ ਤੇ ਦਫ਼ਤਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਾ ਸੀ, ਜਿਸ ਸੰਬੰਧੀ ਸਮਾਗਮ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਪ੍ਰੰਤੂ ਨਵਜੋਤ ਸਿੱਧੂ (Navjot Singh Sidhu) ਦੇ ਦਿੱਲੀ ਵਿਖੇ ਮੀਟਿੰਗ ਹੋਣ ਕਾਰਨ ਪ੍ਰੋਗਰਾਮ ਨੂੰ ਰੱਦ ਕਰਦਿਆਂ ਅਗਲੇ ਦਿਨਾਂ ਵਿਚ ਕਰਵਾਉਣ ਦਾ ਕਿਹਾ ਜਾ ਰਿਹਾ ਹੈ।