July 7, 2024 2:54 pm

ਨਵਜੋਤ ਸਿੰਘ ਸਿੱਧੂ ਨੇ AG ਦਿਓਲ ਨੂੰ ਟਵੀਟ ਕਰ ਦਿੱਤਾ ਇਹ ਜਵਾਬ

ਚੰਡੀਗੜ੍ਹ; ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਏ.ਜੀ. ਵਲੋਂ ਉਨ੍ਹਾਂ ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿਆਏ ਅੰਨਾ ਹੁੰਦਾ ਹੈ ਪਰ ਪੰਜਾਬ ਦੇ ਲੋਕ ਅੰਨ੍ਹੇ ਨਹੀਂ ਹਨ, ਸਿੱਧੂ ਨੇ ਕਿਹਾ ਕਿ ਤੁਸੀ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ,


ਕਾਂਗਰਸ ਨੇ ਬੇਅਦਬੀ ਮਾਮਲੇ ਵਿਚ ਇਨਸਾਫ਼ ਦੇਣ ਦਾ ਵਾਅਦਾ ਕੀਤਾ ਹੈ, ਤੁਸੀ ਹੀ ਸੀ.ਬੀ.ਆਈ. ਜਾਂਚ ਨੂੰ ਟਰਾਂਸਫਰ ਕਰਨ ਦੀ ਅਪੀਲ ਕੀਤੀ ਸੀ ਜਿਸ ਵਿਚ ਤੁਸੀ ਦੋਸ਼ੀਆਂ ਖਿਲਾਫ ਐਚ.ਸੀ, ਸਾਹਮਣੇ ਪੇਸ਼ ਹੋਏ ਸੀ, ਸੀਨੀਅਰ ਵਕੀਲ ਹੋਣ ਦੇ ਨਾਂ ਤੇ ਤੁਹਾਡਾ ਧਿਆਨ ਸਿਰਫ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ,


ਸਿੱਧੂ ਨੇ ਇਹ ਵੀ ਕਿਹਾ ਕਿ ਰਾਜਨੀਤੀ ਨੂੰ ਰਾਜਨੇਤਾਵਾਂ ਤੇ ਛੱਡ ਦਿਓ ਤੇ ਆਪਣੇ ਵਿਅਕਤੀਗਤ ਪੇਸ਼ੇਵਰ ਨੂੰ ਅਪਣਾਓ ਨੈਤਿਕਤਾ ਤੇ ਧਿਆਨ ਦਿਓ, ਸਿੱਧੂ ਨੇ ਦਿਓਲ ਨੂੰ ਕਿਹਾ ਕਿ ਜਿਸ ਦੇ ਖਿਲਾਫ ਤੁਸੀ ਬੋਲ ਰਹੇ ਹੋ, ਅੱਜ ਉਸ ਹੀ ਸਰਕਾਰ ਦੀ ਤੁਸੀ ਆਪ ਨੁਮਾਇੰਦਗੀ ਕਰ ਰਹੇ ਹੋ, ਏ.ਜੀ. ਦਿਓਲ ਉਨ੍ਹਾਂ ਤੇ ਗ਼ਲਤ ਸੂਚਨਾ ਦਾ ਦੋਸ਼ ਲਗਾ ਰਹੇ ਹਨ,