July 4, 2024 3:10 pm
ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਤੇ ਮਜੀਠੀਆ ਖਿਲਾਫ ਕੀਤੀ ਤਿੱਖੀ ਸ਼ਬਦਾਬਲੀ

ਚੰਡੀਗੜ੍ਹ; ਪੰਜਾਬ ਵਿਧਾਨਸਭਾ ਦੀ ਚਲ ਰਹੀ ਕਾਰਵਾਹੀ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ, ਉਨ੍ਹਾਂ ਨੇ ਇਕ ਦੂਜੇ ਤੇ ਤਿੱਖੀ ਸ਼ਬਦਾਬਲੀ ਕੀਤੀ, ਸਦਨ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਬੋਲਾਂ ਤੋਂ ਬਾਅਦ ਸ਼ੋਰ ਪਾਉਣਾ ਸ਼ੁਰੂ ਖ ਦਿੱਤਾ, ਸਿੱਧੂ ਨੇ ਸਦਨ ਵਿਚ ਬੀ.ਐੱਸ.ਐੱਫ. ਦੇ ਮੁਦੇ ਤੇ ਅਕਾਲੀ ਦਲ ਨੂੰ ਘੇਰ ਲਿਆ,
ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਕੋਲੋਂ ਸਵਾਲ ਕੀਤੇ ਕਿ ਜਦੋ ਬੀ.ਐੱਸ.ਐੱਫ. ਦੇ ਮੁਦੇ ਤੇ ਆਲ ਪਾਰਟੀ ਦੀ ਮੀਟਿੰਗ ਹੋਈ ਸੀ ਤਾ ਤੁਸੀ ਕਿਥੇ ਸੀ, ਉਸ ਦਾ ਜੀਜਾ ਕਿਥੇ ਸੀ, ਬੀ.ਐੱਸ.ਐੱਫ. ਦੇ ਮੁਦੇ ਤੇ ਹੋਈ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਸ਼ਾਮਲ ਕਿਉਂ ਨਹੀਂ ਹੋਏ, ਉਸ ਸਮੇ ਮਜੀਠੀਆ ਕਿਹੜੀ ਬਿੱਲ ਵਿਚ ਜਾ ਕੇ ਬੈਠਾ ਸੀ,