Site icon TheUnmute.com

ਨਵਜੋਤ ਸਿੰਘ ਸਿੱਧੂ ਨੂੰ ਮੈਡੀਕਲ ਜਾਂਚ ਲਈ ਭੇਜਿਆ ਚੰਡੀਗੜ੍ਹ ਪੀਜੀਆਈ

Navjot singh Sidhu

ਚੰਡੀਗੜ੍ਹ 06 ਜੂਨ 2022: ਰੋਡਰੇਜ ਮਾਮਲੇ ‘ਚ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਆਉਣ ਕਾਰਨ ਕੁੱਝ ਟੈੱਸਟ ਕਰਵਾਉਣ ਚੰਡੀਗੜ੍ਹ ਪੀਜੀਆਈ ਹਸਪਤਾਲ ਲਿਆਂਦਾ ਗਿਆ ਹੈ | ਜੇਲ੍ਹ ਸੂਤਰਾਂ ਅਨੁਸਾਰ ਕੁੱਝ ਅਜਿਹੇ ਟੈੱਸਟ ਹਨ ਜੋ ਕਿ ਸਰਕਾਰੀ ਰਜਿੰਦਰਾ ਹਸਪਤਾਲ ਉਪਲਬਧ ਨਹੀਂ ਹਨ | ਜਿਸਦੇ ਚੱਲਦੇ ਸਵੇਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਹੈ। ਜਿੱਥੇ ਨਵਜੋਤ ਸਿੱਧੂ ਦੇ ਮੈਡੀਕਲ ਟੈਸਟ ਕੀਤੇ ਜਾਣਗੇ।

Exit mobile version