July 2, 2024 9:22 pm
Navjot Singh Sidhu

ਪੰਜਾਬ ‘ਚ ਬਿਜਲੀ ਕੱਟਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਘੇਰਿਆ

ਚੰਡੀਗੜ੍ਹ 28 ਅਪ੍ਰੈਲ 2022: ਸੂਬੇ ‘ਚ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਆਮ ਆਦਮੀ ਸਰਕਾਰ ਨੂੰ ਘੇਰਿਆ । ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਇਕ ਮੌਕਾ ‘ਆਪ’ ਨੂੰ ਨਾ ਦਿਨੇ ਲਾਈਟ ਨਾ ਰਾਤ ਨੂੰ।

ਇਸ ਦੌਰਾਨ ਨਵਜੋਤ ਸਿੱਧੂ (Navjot Singh Sidhu) ਨੇ ਸਾਰੇ ਐੱਸ.ਡੀ.ਓ. ਅਤੇ ਜੇ.ਈ. ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖ਼ੇਤਰ ‘ਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ‘ਚ ਤਲਵੰਡੀ ਸਾਬੋ ਅਤੇ ਜੀ.ਜੀ.ਐੱਸ.ਟੀ.ਪੀ. ਰੋਪੜ ਥਰਮਲਾਂ ਅਤੇ ਯੂਨਿਟਾਂ ਦੇ ਖ਼ਰਾਬ ਹੋਣ ਸੰਬੰਧੀ ਅਨਾਊਸਮੈਂਟ ਕਰਵਾਉਣ ਕਿ ਉਨ੍ਹਾਂ ਥਰਮਲਾਂ ਦੇ ਬੰਦ ਹੋਣ ਨਾਲ ਇਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ।

Navjot Singh Sidhu

ਸੂਬੇ ਵਿਚ ਬਿਜਲੀ ਦੀ ਮੰਗ ਲਗਭਗ 7,500 ਮੈਗਾਵਾਟ ਹੈ ਪਰ ਮੰਗਲਵਾਰ ਸਵੇਰੇ ਪੀਐਸਪੀਸੀਐਲ ਸਿਰਫ 6,700 ਮੈਗਾਵਾਟ ਦੀ ਸਪਲਾਈ ਕਰਨ ਵਿੱਚ ਸਮਰੱਥ ਸੀ, ਜੋ ਕਿ 800 ਮੈਗਾਵਾਟ ਦੀ ਘਾਟ ਮੰਨੀ ਜਾ ਰਹੀ ਹੈ। ਇਸ ਤਰ੍ਹਾਂ ਪਾਵਰ ਕਾਰਪੋਰੇਸ਼ਨ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਦੋ ਤੋਂ ਛੇ ਘੰਟੇ ਤੱਕ ਦੇ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।

ਜਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਦਾਅਵਾ ਕੀਤਾ ਹੈ ਕਿ ਪੂਰੇ ਸੂਬੇ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਕੀਤਾ ਜਾਵੇਗਾ । ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਇਕ ਯੂਨਿਟ ਜੋ ਸਾਲਾਨਾ ਰੱਖ-ਰਖਾਅ ਲਈ ਇਕ ਮਹੀਨੇ ਤੋਂ ਬੰਦ ਪਿਆ ਸੀ | ਹੁਣ ਉਹ ਥਰਮਲ ਪਲਾਂਟ ਵੀਰਵਾਰ ਤੋਂ ਉਤਪਾਦਨ ਸ਼ੁਰੂ ਕਰ ਦੇਵੇਗਾ |