July 8, 2024 7:55 pm
navjot-singh-sidhu

Congress: ਆਪਣੀ ਪਾਰਟੀ ਖਿਲ਼ਾਫ ਬੋਲਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ

ਚੰਡੀਗੜ੍ਹ 12 ਦਸੰਬਰ 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਆਪਣੀ ਹੀ ਸਰਕਾਰ ਦੇ ਵਿਰੁੱਧ ਬਿਆਨ ਦੇਣਾ ਭਾਰੀ ਪੈ ਗਿਆ ਹੈ। ਨਵਜੋਤ ਸਿੰਘ ਸਿੱਧੂ (Navjot Singh Sidhu)  ਨੇ ਲਗਾਤਾਰ ਕਈ ਵਾਰ ਸੀ.ਐਮ. ਚੰਨੀ ਦੇ ਪੇਸ਼ ਕੀਤਾ ਏਲਾਨਾਂ ਅਤੇ ਫੈਸਲਾਂ ‘ਤੇ ਏਤਰਾਜ ਜਤਾਇਆ ਅਤੇ ਕਿਹਾ ਕਿ ਇਹ ਸਭ ਜਨਤਾ ਲਈ ਲੌਲੀਪੋਪ ਹੈ, ਜੋ ਸਿਰਫ ਲੋਕਾਂ ਦੀ ਵੋਟਾਂ ਪ੍ਰਾਪਤ ਕਰਨ ਲਈ ਦਿੱਤੇ ਜਾਂਦੇ ਹਨ। ਸਿੱਧ ਨੇ ਜਨਤਾ ਦੇ ਸਾਹਮਣੇ ਵੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ,ਹਾਈ ਕਾਮਨ ਵਲੋਂ ਸਿੱਧੂ ਨੂੰ ਅਜਿਹੇ ਬਿਆਨ ਦੇਣ ਤੋਂ ਪਰਹੇਜ ਕਰਨ ਲਈ ਕਿਹਾ। ਪਰ ਨਵਜੋਤ ਸਿੱਧੂ ਦਾ ਅੰਦਾਜ ਬਿਲਕੁਲ ਨਹੀਂ ਬਦਲਿਆ ।

ਸਿੱਧੂ ਦੀ ਬਿਆਨਬਾਜ਼ੀ ਦੇ ਕਾਰਨ ਹੁਣ ਹਾਲਾਤ ਇਹ ਬਣ ਗਏ ਹਨ ਕਿ ਸਿੱਧੂ ਪਾਰਟੀ ਵਿਚ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗੇ ਹਨ। ਹਾਲ ਹੀ ਵਿੱਚ ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਮੁੱਖੀ ਹਨ, ਪਰ ਆਪਣੀ ਮਰਜ਼ੀ ਨਾਲ ਕਿਸੇ ਵਿਅਕਤੀ ਨੂੰ ਨਿਯੁਕਤ ਨਹੀਂ ਕਰ ਸਕਦੇ। ਉਸ ਨੇ ਆਪਣੇ ਆਪ ਨੂੰ ਸ਼ਕਤੀਹੀਣ ਵਿਅਕਤੀ ਦੱਸਿਆ ਹੈ। ਸਿੱਧੂ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਹੱਥਾਂ ‘ਚ ਸੱਤਾ ਹੁੰਦੀ ਤਾਂ ਉਹ ਸੂਬੇ ‘ਚੋਂ ਨਸ਼ਾਖੋਰੀ ਅਤੇ ਬੇਅਦਬੀ ਵਰਗੇ ਮਾਮਲਿਆਂ ‘ਚ ਦੋਸ਼ੀਆਂ ਨੂੰ ਸਜ਼ਾਵਾਂ ਕਦੋਂ ਤੋਂ ਕਰਵਾ ਦਿੰਦਾ । ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਧੂ ਆਪਣੀ ਇੱਛਾ ਮੁਤਾਬਕ ਕੁਝ ਲੋਕਾਂ ਨੂੰ ਨਿਯੁਕਤ ਕਰਨਾ ਚਾਹੁੰਦੇ ਸਨ ,ਪਰ ਹਾਈਕਮਾਂਡ ਵੱਲੋਂ ਸਿੱਧੂ ਦੀ ਇਸ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਿੱਧੂ ਪਾਰਟੀ ‘ਚ ਕਾਫੀ ਕਮਜ਼ੋਰ ਮਹਿਸੂਸ ਕਰਨ ਲੱਗੇ।