Site icon TheUnmute.com

CM ਮਾਨ ਦੇ ਬਿਆਨ ‘ਤੇ ਨਵਜੋਤ ਸਿੱਧੂ ਦਾ ਜਵਾਬ, ਆਖਿਆ- ਕਾਂਗਰਸ ਪਹਿਲਾਂ ਵੀ ਸੀ ਅਤੇ ਹਮੇਸ਼ਾ ਰਹੇਗੀ

Congress

ਚੰਡੀਗੜ੍ਹ, 3 ਜਨਵਰੀ 2024: ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.) ਦਾ ਹਿੱਸਾ ਰਹੇ ਪੰਜਾਬ ‘ਆਪ’ ਅਤੇ ਕਾਂਗਰਸ (Congress) ਦੇ ਆਗੂਆਂ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਸਭ ਤੋਂ ਪਹਿਲਾਂ ‘ਆਪ’ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ‘ਤੇ ਤੰਜ ਕਸਦੇ ਹੋਏ ਕਿਹਾ ਸੀ ਕਿ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਦੁਨੀਆਂ ਦੀ ਛੋਟੀ ਜਿਹੀ ਕਹਾਣੀ ਸੁਣਾਵੇ ਤਾਂ ਉਹ ਕਹੇਗੀ ਕਿ ‘ਇੱਕ ਸੀ ਕਾਂਗਰਸ’ | ਇਸ ਦੇ ਨਾਲ ਹੀ ਇਸ ਦੇ ਜਵਾਬ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ‘ਥੋਥਾ ​​ਚਨਾ ਬਾਜੇ ਗਣਾ’ । ਉਨ੍ਹਾਂ ਕਿਹਾ ਕਾਂਗਰਸ ਪਹਿਲਾਂ ਵੀ ਸੀ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਚੁਣੌਤੀ ਦਿੱਤੀ ਕਿ ਰੋਕ ਸਕਦੇ ਹੋ ਤਾਂ ਰੋਕੋ।

ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਵਿੱਚ ਕਿਹਾ ਕਿ ਪੰਜਾਬ ਦੇ ਸੀਐਮ ਮਾਨ ਕਿਸ ਬਾਰੇ ਗੱਲ ਕਰ ਰਹੇ ਹਨ? ਪਿਛਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ (Congress) ਨੂੰ 5 ਕਰੋੜ ਵੋਟਾਂ ਮਿਲੀਆਂ ਹਨ। ਇਹ ਭਾਜਪਾ ਨਾਲੋਂ 10 ਲੱਖ ਵੱਧ ਹੈ। ਇਨ੍ਹਾਂ 5 ਸੂਬਿਆਂ ‘ਚੋਂ ‘ਆਪ’ ਪਾਰਟੀ ਨੇ 3 ਸੂਬਿਆਂ ‘ਚ ਚੋਣਾਂ ਲੜੀਆਂ ਸਨ। ਇਸ ਦੇ ਨਾਲ ਹੀ ‘ਆਪ’ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ ਅੱਧਾ ਫੀਸਦੀ ਵੀ ਵੋਟਾਂ ਨਹੀਂ ਮਿਲੀਆਂ ਹਨ।

ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਕਹਿੰਦੇ ਹੋ। ਤੁਹਾਡੀ ਨੈਸ਼ਨਲ ਪਾਰਟੀ ਜਿਸ ਕੋਲ ਲੋਕ ਸਭਾ ਵਿੱਚ ਇੱਕ ਸੀਟ ਹੈ। ਉਹ ਵੀ ਕਾਂਗਰਸ ਤੋਂ ਉਧਾਰੀ ਮੰਗੀ ਹੋਈ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੋਲਣ ਤੋਂ ਬਚਣਾ ਚਾਹੀਦਾ ਹੈ।

Exit mobile version