NAVJOT SIDHU

ਨਵਜੋਤ ਸਿੱਧੂ ਦੀ ਹਾਈ ਕਮਾਂਡ ਨਾਲ ਬੈਠਕ ਅੱਜ, ਆਪਣੇ ਸਟੈਂਡ ’ਤੇ ਅੜੇ ਸਿੱਧੂ

ਚੰਡੀਗੜ੍ਹ, 14 ਅਕਤੂਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਕਾਂਗਰਸ ਹਾਈ ਕਮਾਂਡ ਨਾਲ ਮੀਟਿੰਗ ਅੱਜ 14 ਅਕਤੂਬਰ ਨੂੰ ਹੋਵੇਗੀ। ਮੀਟਿੰਗ ਤੋਂ ਇਕ ਦਿਨ ਪਹਿਲਾਂ ਸਿੱਧੂ ਨੇ ਆਪਣੀ ਇਕ ਇੰਟਰਵਿਊ ਦੀ ਵੀਡੀਓ ਪੋਸਟ ਕਰ ਕੇ ਆਪਣਾ ਸਟੈਂਡ ਮੁੜ ਦੁਹਰਾਇਆ ਹੈ ਤੇ ਕਿਹਾ ਹੈ ਕਿ 18 ਨੁਕਾਤੀ ਏਜੰਡੇ ਦੇ ਮਾਮਲੇ ਵਿਚ ਉਹ ਕੋਈ ਸਮਝੌਤਾ ਨਹੀਂ ਕਰਨਗੇ।

ਉਹਨਾਂ ਕਿਹਾ ਕਿ ਗੁਰੂ ਦੀ ਬੇਅਦਬੀ, ਨਸ਼ਾ ਤਸਕਰੀ, ਬੇਰੋਜ਼ਗਾਰੀ ਤੇ ਹੋਰ ਮਸਲੇ ਹੱਲ ਕੀਤੇ ਬਗੈਰ ਪੰਜਾਬ ਅੱਗੇ ਨਹੀਂ ਵਧੇਗਾ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਸਮਝੌਤਾ ਨਹੀਂ ਕਰਨਗੇ।

Scroll to Top