July 4, 2024 8:02 pm
Navjot Singh Sidhu

ਨਵਜੋਤ ਸਿੱਧੂ ਨੂੰ ਹੈਪਟੋਲੋਜੀ ਵਾਰਡ ਚੰਡੀਗੜ੍ਹ ‘ਚ ਜਿਗਰ ਨਾਲ ਸਬੰਧਤ ਸਮੱਸਿਆਵਾਂ ਕਾਰਨ ਕਰਵਾਇਆ ਦਾਖਲ

ਚੰਡੀਗੜ੍ਹ 06 ਜੂਨ 2022: ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਆਉਣ ਕਾਰਨ ਕੁੱਝ ਟੈੱਸਟ ਕਰਵਾਉਣ ਚੰਡੀਗੜ੍ਹ ਪੀਜੀਆਈ ਹਸਪਤਾਲ ਲਿਆਂਦਾ ਗਿਆ | ਇਸ ਦੌਰਾਨ ਪੀਜੀਆਈ ਦੇ  ਪ੍ਰੋ. ਅਸ਼ੋਕ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੈਪਟੋਲੋਜੀ ਵਾਰਡ ਚੰਡੀਗੜ੍ਹ ਵਿਚ ਜਿਗਰ (liver) ਨਾਲ ਸਬੰਧਤ ਸਮੱਸਿਆਵਾਂ ਕਾਰਨ ਦਾਖਲ ਕਰਵਾਇਆ ਗਿਆ |

ਉਨ੍ਹਾਂ ਕਿਹਾ ਕਿ ਅਜੇ ਹੋਰ ਮੁਲਾਂਕਣ ਦੀ ਲੋੜ ਹੈ। ਇਸਦੇ ਨਾਲ ਹੀ ਨਵਜੋਤ ਸਿੱਧੂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਦੱਸਿਆ ਜਾ ਰਿਹਾ ਕਿ ਖ਼ੂਨ ਦੇ ਸੈਂਪਲਾਂ ਦੀ ਰਿਪੋਰਟ ਨਾ ਆਉਣ ਕਾਰਨ ਦਾਖ਼ਲ ਕੀਤਾ ਗਿਆ ਹੈ |