July 4, 2024 6:46 pm
Navjot Sidhu

ਨਵਜੋਤ ਸਿੱਧੂ ਅੱਜ ਦੁਪਹਿਰ 2 ਵਜੇ ਪਟਿਆਲਾ ਦੀ ਅਦਾਲਤ ‘ਚ ਕਰਨਗੇ ਆਤਮ ਸਮਰਪਣ

ਚੰਡੀਗੜ੍ਹ 20 ਮਈ 2022: ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਅੱਜ ਦੁਪਹਿਰ ਬਾਅਦ 2 ਵਜੇ ਪਟਿਆਲਾ ਦੀ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਇਹ ਸੰਬੰਧੀ ਜਾਣਕਾਰੀ ਉਹਨਾਂ ਦੇ ਵਕੀਲ ਐੱਚ ਪੀ ਐਸ ਵਰਮਾ ਵਲੋਂ ਦਿੱਤੀ ਗਈ ਹੈ । ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਉਨ੍ਹਾਂ ਨੇ ਇਕ ਸਾਲ ਲਈ ਜੇਲ੍ਹ ਵਿਚ ਵਿਚ ਰਹਿਣਾ ਹੈ ਇਸ ਲਈ  ਉਨ੍ਹਾਂ ਨੂੰ ਲੋੜੀਂਦੀ ਵਸਤਾਂ ਦਿੱਤੀਆਂ ਜਾਣਗੀਆਂ । ਹਾਲਾਂਕਿ ਜੇਲ੍ਹ ਸੁਪਰਡੈਂਟ ਚਾਹੁਣ ਤਾਂ ਉਹ ਆਪਣੀ ਮਰਜ਼ੀ ਦੇ ਕੱਪੜੇ ਪਹਿਨ ਸਕਦੇ ਹਨ।