ਚੰਡੀਗੜ੍ਹ 20 ਮਈ 2022: ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੂੰ 1988 ਦੇ 34 ਸਾਲ ਪੁਰਾਣੇ ਮਾਮਲੇ ਵਿੱਚ 1 ਸਾਲ ਦੀ ਸਜਾ ਸੁਣਾਈ ਹੈ। ਇਸ ਮਾਮਲੇ ਵਿੱਚ ਹੁਣ ਖ਼ਬਰ ਸਾਹਮਣੇ ਇਹ ਆ ਰਹੀ ਹੈ ਕਿ ਨਵਜੋਤ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਤੋਂ ਇੱਕ ਹਫਤੇ ਦਾ ਸਮਾਂ ਮੰਗਿਆ ਹੈ।
ਨਵਜੋਤ ਸਿੱਧੂ (Navjot Sidhu) ਵੱਲੋਂ ਸੁਪਰੀਮ ਕੋਰਟ (Supreme Court) ਵਿੱਚ ਕਿਉਰੇਟਿਵ ਪਟੀਸ਼ਨ ਪਾਈ ਗਈ ਹੈ। ਜਿਕਰਯੋਗ ਹੈ ਕਿ ਅੱਜ ਸੁਪਰੀਮ ਕੋਰਟ ਦਾ ਆਖਿਰੀ ਦਿਨ ਹੈ ਇਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਲਈ ਸੁਪਰੀਮ ਕੋਰਟ ਬੰਦ ਹੋ ਜਾਵੇਗਾ ਅਜਿਹੇ ਵਿੱਚ ਜੇਕਰ ਅੱਜ ਸਿੱਧੂ ਨੂੰ ਰਾਹਤ ਨਹੀਂ ਮਿਲਦੀ ਹੈ ਤਾਂ ਉਹਨਾਂ ਨੂੰ ਅੱਜ ਹੀ ਆਤਮ ਸਮਰਪਣ ਕਰਨਾ ਪਵੇਗਾ।