July 2, 2024 6:22 pm
Navjot Sidhu

ਨਜ਼ਾਇਜ਼ ਕਬਜ਼ਿਆਂ ‘ਤੇ ਨਵਜੋਤ ਸਿੱਧੂ ਨੇ ਕਿਹਾ ਮਿਉਂਸਪਲ ਜ਼ਮੀਨਾਂ ਕੌਡੀਆਂ ਦੇ ਭਾਅ ਹੜੱਪੀਆਂ ਹੋਈਆਂ

ਚੰਡੀਗੜ੍ਹ 11 ਮਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann)  ਵੱਲੋਂ ਪੰਚਾਇਤੀ ਤੇ ਸਰਕਾਰੀ ਉਤੇ ਨਜ਼ਾਇਜ਼ ਕਬਜ਼ਿਆਂ (illegal occupations of Panchayats) ਨੂੰ ਛੱਡਣ ਲਈ ਅਪੀਲ ਕੀਤੀ | ਇਸ ਅਪੀਲ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸ਼ਹਿਰੀ ਮਿਉਂਸਪਲ ਜ਼ਮੀਨਾਂ ਕੌਡੀਆਂ ਦੇ ਭਾਅ ਹੜੱਪੀਆਂ ਹੋਈਆਂ ਹਨ।

ਇਸਦਾ ਦੌਰਾਨ ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ, ‘ਅਸਲ ਆਮਦਨ ਪੈਦਾ ਕਰਨ ਦੀ ਸੰਭਾਵਨਾ ਸ਼ਹਿਰੀ ਮਿਉਂਸਪਲ ਜ਼ਮੀਨਾਂ ਵਿੱਚ ਹੈ। ਜੋ ਕਿ ਲੋਕਾਂ ਨੇ ਮਿਲੀਭੁਗਤ ਨਾਲ ਕੌਡੀਆਂ ਦੇ ਭਾਅ ਹੜੱਪੀਆਂ ਹੋਈਆਂ ਹਨ। ਲੀਜ਼ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ, ਵੱਟੇ-ਖਾਤੇ ਅਤੇ ਨਵੇਂ ਖਾਤੇ ਦਾ ਕੋਈ ਰਿਕਾਰਡ ਨਹੀਂ ਹੈ। ਸਰਕਾਰ ਨੂੰ ਇਸਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ, ਇਸ ਨਾਲ ਕਰਜ਼ਾ ਮੋੜਨ ਤੋਂ ਬਾਅਦ 10 ਸਾਲਾਂ ਦਾ ਸਟੇਟ ਦਾ ਬਜਟ ਪੂਰਾ ਕਰ ਸਕਦਾ ਹੈ।

ਕਿਉਂਕਿ ਪੰਚਾਇਤੀ ਜ਼ਮੀਨਾਂ ਤੋਂ ਆਮਦਨ ਦੀ ਸੰਭਾਵਨਾ ਘੱਟ ਹੈ। ਇਸ ਲਈ ਇਸਦੀ ਵਰਤੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਬੇਜ਼ਮੀਨੇ ਪਰਿਵਾਰਾਂ (ਜੋ ਸਾਡੀ ਆਬਾਦੀ ਦਾ 35% ਹੋਣ ਦੇ ਬਾਵਜੂਦ ਸਿਰਫ਼ 2% ਜ਼ਮੀਨ ਦੇ ਮਾਲਕ ਹਨ) ਨੂੰ ਪਲਾਟ ਦੇਣ ਲਈ, ਸਹਿਕਾਰੀ ਖੇਤੀ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ, ਸਾਡੇ ਨੌਜਵਾਨਾਂ ਦੇ ਜੋਸ਼ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਮੈਦਾਨ ਬਣਾਉਣ ਵਾਸਤੇ ਕਰਨੀ ਚਾਹੀਦੀ ਹੈ।

ਜਿਨ੍ਹਾਂ ਨੇ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਜ਼ਮੀਨਾਂ ਹੜੱਪੀਆਂ ਹਨ, ਉਨ੍ਹਾਂ ਦੇ ਨਾਮ ਨਸਰ ਕਰ, ਗ੍ਰਿਫਤਾਰ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ… ਇਹ ਕਦਮ ਕਈ ਪੀੜ੍ਹੀਆਂ ਤੱਕ ਰੋਕਥਾਮ ਦਾ ਕੰਮ ਕਰੇਗਾ…।