ਚੰਡੀਗੜ੍ਹ 29 ਦਸੰਬਰ 2022: ਰੋਡ ਰੇਜ ਮਾਮਲੇ ‘ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਗਣਤੰਤਰ ਦਿਵਸ ‘ਤੇ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਨਵਜੋਤ ਸਿੱਧੂ ਦਾ ਨਾਂ ਚੰਗੇ ਵਿਵਹਾਰ ਵਾਲੇ ਪੰਜਾਬ ਦੇ 51 ਕੈਦੀਆਂ ਦੀ ਸੂਚੀ ‘ਚ ਸ਼ਾਮਲ ਹੈ, ਜੋ ਗਣਤੰਤਰ ਦਿਵਸ ‘ਤੇ ਮੁਆਫ਼ੀ ਦੇ ਯੋਗ ਮੰਨੇ ਜਾਂਦੇ ਹਨ।
ਹਾਲਾਂਕਿ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੰਦਰੀ ਜੇਲ੍ਹ ਵਿੱਚ ਪਹਿਲਾਂ ਹੀ 8 ਮਹੀਨੇ ਜੇਲ੍ਹ ਕੱਟ ਚੁੱਕੇ ਹਨ। ਦਰਅਸਲ, ਸੂਬਾ ਸਰਕਾਰ ਦੀਆਂ ਜੇਲ੍ਹ ਨੀਤੀਆਂ ਤੋਂ ਇਲਾਵਾ ਕੇਂਦਰ ਦੀ ਵੀ ਆਪਣੀ ਨੀਤੀ ਹੈ, ਜਿਸ ਤਹਿਤ 15 ਅਗਸਤ ਅਤੇ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ।