Site icon TheUnmute.com

ਨਵਜੋਤ ਸਿੱਧੂ ਨੇ ਸਰਕਾਰ ਨੂੰ ਕਣਕ ਦਾ ਰੇਟ 2500 ਰੁਪਏ ਕੁਇੰਟਲ ਕਰਨ ਦੀ ਕੀਤੀ ਮੰਗ

Navjot Sidhu

ਚੰਡੀਗੜ੍ਹ 15 ਅਪ੍ਰੈਲ 2022: ਪੰਜਾਬ ‘ਚ ਕਣਕ ਦੇ ਝਾੜ ‘ਚ ਆਈ ਗਿਰਾਵਟ ਕਾਰਨ ਕਿਸਾਨਾਂ ਨੂੰ ਮੁਸਕਲਾਂ ‘ਚ ਪਾ ਦਿੱਤਾ ਹੈ | ਇਸ ਦੌਰਾਨ ਕਈ ਸਿਆਸੀ ਆਗੂ ਵਲੋਂ ਵੀ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ | ਇਸਦੇ ਚੱਲਦੇ ਆਪਣੇ ਤੈਅ ਸ਼ੁਦਾ ਪ੍ਰੋਗਰਾਮ ਤੋਂ ਕਰੀਬ 10 ਮਿੰਟ ਪਹਿਲਾਂ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਛੀਵਾੜਾ ਦੀ ਅਨਾਜ ਮੰਡੀ ਦੇ ਆਪਣੇ ਤੂਫ਼ਾਨੀ ਦੌਰਾ ਕੀਤਾ |

ਇਸ ਦੌਰਾਨ ਨਵਜੋਤ ਸਿੱਧੂ ਨੇ ਕਣਕ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ | ਬਾਅਦ ਇਸ ਵਾਰ ਕਣਕ ਦੇ ਝਾੜ ‘ਚ ਆਈ ਗਿਰਾਵਟ ਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕੇਂਦਰ ਦੀ ਭਾਜਪਾ ਤੇ ਸੂਬੇ ਦੀ ‘ਆਪ’ ਸਰਕਾਰ ਤੋਂ ਕਣਕ ਦਾ ਰੇਟ 2500 ਰੁਪਏ ਕੁਇੰਟਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ ।

Exit mobile version