ਚੰਡੀਗੜ੍ਹ 17 ਮਾਰਚ 2022 : ਭਗਵੰਤ ਮਾਨ ਨੇ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਅੱਜ ਨਵਜੋਤ ਸਿੱਧੂ (Navjot Sidhu) ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਪੰਜਾਬ ਸੀਐੱਮ ਬਣਨ ‘ਤੇ ਵਧਾਈ ਦਿੱਤੀ ਹੈ | ਇਸਦੇ ਨਾਲ ਹੀ ਸੂਬੇ ਲਈ ਉਨ੍ਹਾਂ ਤੋਂ ਕੁਝ ਉਮੀਦਾਂ ਵੀ ਜ਼ਾਹਰ ਕੀਤੀਆਂ ਹਨ। ਨਵਜੋਤ ਸਿੱਧੂ (Navjot Sidhu) ਨੇ ਆਪਣੇ ਟਵੀਟ ‘ਚ ਲਿਖਿਆ, ”ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੈ ਜਿਸ ਤੋਂ ਕੋਈ ਉਮੀਦ ਨਹੀਂ ਰੱਖਦਾ… ਉਮੀਦਾਂ ਦੇ ਪਹਾੜ ਨਾਲ ਭਗਵੰਤ ਮਾਨ ਪੰਜਾਬ ‘ਚ ਐਂਟੀ ਮਾਫੀਆ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਨਗੇ… ਉਮੀਦ ਹੈ ਕਿ ਉਹ ਇਸ ਮੌਕੇ ‘ਤੇ ਖਰੇ ਉਤਰਨਗੇ ਅਤੇ ਪੰਜਾਬ ਨੂੰ ਲੋਕ-ਪੱਖੀ ਨੀਤੀਆਂ ਦੇ ਨਾਲ ਪੁਨਰ-ਸੁਰਜੀਤੀ ਦੇ ਰਾਹ ‘ਤੇ ਲੈ ਜਾਵੇਗਾ… ਸਭ ਠੀਕ ਰਹੇ।”
ਬੀਤੇ ਦਿਨ ਭਗਵੰਤ ਮਾਨ ਨੇ 16 ਮਾਰਚ ਨੂੰ ਨਵਾਂਸ਼ਹਿਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਵੀ ਹਨ। ਕਾਰਜਕਾਲ ਦੇ ਹਿਸਾਬ ਨਾਲ ਭਗਵੰਤ ਮਾਨ ਪੰਜਾਬ ਦੇ 25ਵੇਂ ਮੁੱਖ ਮੰਤਰੀ ਹੋਣਗੇ।