July 5, 2024 2:21 am
Sidhu

ਨਵਜੋਤ ਸਿੱਧੂ ਬਿਜਲੀ ਸੰਕਟ ਨੂੰ ਲੈ ਕੇ ਲਾਏ ਜਾ ਰਹੇ ਰੋਸ ਪ੍ਰਦਰਸ਼ਨ ‘ਚ ਪਹੁੰਚੇ

ਚੰਡੀਗੜ੍ਹ 25 ਅਪ੍ਰੈਲ 2022: ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇੜਲੇ ਪਿੰਡ ਨਲਾਸ ਦੇ ਥਰਮਲ ਪਲਾਂਟ ਮੂਹਰੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਬਿਜਲੀ ਦੇ ਸੰਕਟ ਲੈ ਕੇ ਲਾਏ ਜਾ ਰਹੇ ਰੋਸ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਨ ਲਈ ਪਹੁੰਚ ਚੁੱਕੇ ਹਨ। ਇਸ ਰੋਸ ਪ੍ਰਦਰਸ਼ਨ ‘ਚ ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਹਨ।

ਜਿਕਰਯੋਗ ਹੈ ਕਿ ਸਾਬਕਾ ਪੀ.ਪੀ.ਸੀ.ਸੀ ਬਿਜਲੀ ਸੰਕਟ ਦੇ ਮੁੱਦੇ ਨੂੰ ਲੈ ਕੇ ‘ਆਪ’ ਵੱਲੋਂ ਮੋਰਚਾ ਲਾਇਆ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਐਮ.ਐਲ.ਏ. ਹਰਦਿਆਲ ਕੰਬੋਜ ਆਪਣੇ ਸਮਰਥਕਾਂ ਸਮੇਤ ਰਾਜਪੁਰਾ ਪਹੁੰਚੇ ਹਨ । ਇਸ ਦੇ ਨਾਲ ਹੀ ਸੁਰਜੀਤ ਧੀਮਾਨ ਅਤੇ ਨਾਜਰ ਸਿੰਘ ਮਾਨ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚ ਗਏ ਹਨ।