June 30, 2024 10:20 pm
ਨਵਜੋਤ ਸਿੱਧੂ

ਤਾਜ਼ਾ ਖ਼ਬਰ : ਨਵਜੋਤ ਸਿੱਧੂ ਨੇ ਮੁੜ ਬੇਅਦਬੀ ਕਾਂਡ ਨੂੰ ਲੈ ਕੇ ਅਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ, 8 ਨਵੰਬਰ 2021 : ਨਵਜੋਤ ਸਿੰਘ ਸਿੱਧੂ ਨੇ ਪੰਜਾਬ ਭਵਨ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਪਣੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਬੇਅਦਬੀ, ਗੋਲੀਕਾਂਡ ਅਤੇ ਐਸਟੀਐਫ ਦੇ ਮੁੱਦੇ ਉਨ੍ਹਾਂ ਚੰਨੀ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ | ਨਵਜੋਤ ਸਿੰਘ ਕਿਹਾ ਕਿ 9 ਅਪ੍ਰੈਲ 2021 ਨੂੰ ਦੂਜੀ SIT ਟੀਮ ਤਿਆਰ ਕੀਤੀ ਗਈ ਸੀ , ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ‘ਚ ਕੋਰਟ ਨੇ ਕਿਹਾ ਸੀ ਕਿ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ, ਅਤੇ ਨਾਲ ਹੀ ਕੋਰਟ ਨੇ ਹਿਦਾਇਤਾਂ  ਦਿੱਤੀਆਂ ਸੀ ਕਿ ਸਿਰਫ਼ 6 ਮਹੀਨੇ ਦੇ ਵਿੱਚ- ਵਿੱਚ ਜਾਂਚ ਖ਼ਤਮ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ |

7 ਮਈ 2021 ਨੂੰ ਤੀਜੀ SIT ਤਿਆਰ ਕੀਤੀ, ਪਰ ਅੱਜ 6 ਮਹੀਨੇ ਅਤੇ 1 ਦਿਨ ਹੋ ਚੁਕਿਆ ਹੈ ਅਜੇ ਤੱਕ ਚਾਰਜਸ਼ੀਟ ਪੇਸ਼ ਨਹੀਂ ਕੀਤੀ ਗਈ, ਉਹ ਕਿੱਥੇ ਹੈ ਸਵਾਲ ਸਿਰਫ ਏਨਾ ਹੀ ਹੈ, ਇਹ ਕੋਰਟ ਦਾ ਆਰਡਰ ਸੀ ਕਿ 6 ਮਹੀਨੇ ਦੇ ਵਿੱਚ- ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ | ਨਾਲ ਹੀ ਓਹਨਾ ਦੱਸਿਆ ਕਿ ਦੋ FIR ਨੇ ਇੱਕ 129 ਨੰਬਰ ਅਤੇ ਦੂਜੀ 130 ਨੰਬਰ , FIR 129 ਨੰਬਰ ‘ਚ ਸੁਮੇਧ ਸੈਣੀ ਦੋਸ਼ੀ ਪਾਇਆ ਗਿਆ ਸੀ,ਜਿਸ ਨੂੰ ਬਲੈਕਟ ਬੇਲ ਮਿਲੀ ਹੋਈ ਹੈ, ਜੇ ਉਸਨੂੰ ਬੇਲ ਮਿਲੀ ਹੋਈ ਹੈ ਤਾਂ ਜਾਂਚ ਪੂਰੀ ਕਿਵੇਂ ਹੋ ਸਕਦੀ ਹੈ, ਤੇ ਜਾਂ ਮੈਨੂੰ ਇਹ ਦੱਸਿਆ ਜਾਵੇ ਕਿ ਜੇ ਸੁਮੇਧ ਸੈਣੀ ਨੂੰ ਬੇਲ ਮਿਲੀ ਹੋਈ ਹੈ ਤਾਂ ਫਿਰ SLP ਕਿਉਂ ਨਹੀਂ ਪਾਈ ਤਾਂ ਜੋ ਮੁੜ ਤੋਂ ਜਾਂਚ ਸ਼ੁਰੂ ਕੀਤੀ ਜਾ ਸਕੇ | ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਨੈਤਿਕਤਾ ਦਾ ਮੁੱਦਾ ਹੈ ,

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈ ਤਾਂ ਮੈਂ ਤਾਰੀਫ਼ ਕਰਦਾ ਹਾਂ, ਜਦੋ ਬਿਜਲੀ ਸਮਝੌਤੇ ਤੇ ਗੱਲ ਹੋਈ ਅਤੇ ਜਦ ਪੈਟਰੋਲ ਦੀ ਕੀਮਤ ਘੱਟ ਕੀਤੀ ਗਈ, ਉਸ ਦੀ ਮੈਂ ਦਿਲੋਂ ਤਾਰੀਫ਼ ਕਰਦਾ ਹੈ , ਪਰ ਕਿ ਇਹ ਕੀਮਤ 5 ਸਾਲ ਤੱਕ ਰਹੇਗੀ | ਨਾਲ ਹੀ ਉਹਨਾਂ ਕਿਹਾ ਕਿ ਬਲੈਕਟ ਬੇਲ ‘ਤੇ SLP  ਤੁਸੀ ਪਾਉਣੀ ਨਹੀਂ ਕੋਰਟ ‘ਚ ਤੁਸੀ ਜਾਣਾ ਨਹੀਂ ਫਿਰ ਜਾਂਚ ਕਿਵੇਂ ਹੋਵੇਗੀ |

ਨਾਲ ਹੀ ਉਹਨਾਂ ਸਵਾਲ ਪੁੱਛੇ ਕਿ ਹੁਣ ਤੱਕ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ , STF  ਦੀ ਰਿਪੋਰਟ ਖੋਲ੍ਹਣ ਤੋਂ ਕੌਣ ਰੋਕ ਰਿਹਾ ਹੈ, ਸਰਕਾਰ ਨੂੰ ਕਿਸਦਾ ਡਰ ਹੈ, ਜੋ ਇਹ ਰਿਪੋਰਟ ਜਨਤਕ ਨਹੀਂ ਕਰ ਰਹੇ, ਮੈਂ ਪਹਿਲਾ ਕੁਝ ਨਹੀਂ ਬੋਲਿਆ ਪਰ ਹੁਣ 6 ਮਹੀਨੇ ਤੋਂ 1 ਦਿਨ ਉੱਤੇ ਹੋ ਚੁਕਿਆ ਹੈ, ਇਸ ਲਈ ਮੈਂ ਸਵਾਲ ਚੁੱਕ ਰਿਹਾ ਹੈ, ਹਰ ਇੱਕ ਬੰਦੇ ਨੂੰ ਇਸ ਮਸਲੇ ਬਾਰੇ ਪਤਾ ਹੈ, ਜਿੱਥੇ ਚੰਗਾ ਹਉ ਮੈਂ ਤਾਰੀਫ਼ ਕਰੋ, ਇਸ ਵਾਰ ਦੀਆ ਚੋਣਾਂ ਉਸ ਜਗ੍ਹਾ ਤੇ ਹਨ ਕਿ ਜਾਂ ਤਾਂ ਪੰਜਾਬ ਖ਼ਤਮ ਹੋਵੇਗਾ ਜਾਂ ਨਵੇਂ ਸਿਰੇ ਤੋਂ ਉਸਾਰੀ ਹੋਵੇਗੀ, ਨਹੀਂ ਤਾਂ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ ਮੈਂ ਇਸੇ ਲਈ ਇਸ ਵਾਰ ਖੜ੍ਹਾ ਹਾਂ, ਸਵਾਲ ਹੈ ਲੋਕਾਂ  ਕੋਲ ਜਾਣ ਦਾ ਸਿੱਧੂ ਨੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਤੁਸੀ ਇਨਸਾਫ ਦੇਣਾ ਸੀ ਜਾਂ ਦੋਸ਼ੀਆਂ ਦੀ ਢਾਲ ਬਣਨਾ ਸੀ | ਉਨ੍ਹਾਂ ਕਿਹਾ ਕਿ ਮੈਂ ਜਿੱਥੇ ਖੜ੍ਹਾ ਸੀ ਉਥੇ ਖੜ੍ਹਾ, ਜਿਹੜੇ ਬਦਲੇ ਨੇ ਉਹ ਸਟੈਂਡ ਕਲੀਅਰ ਕਰਨ |