July 7, 2024 3:37 pm
ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਸਿੱਧੂ ਦੀ ਸੋਨੀਆ ਮਾਨ ਨੂੰ ਸਲਾਹ, ਕਦੇ ਵੀ ਨਾ ਹੋਣ ਅਕਾਲੀ ਦਲ ‘ਚ ਸ਼ਾਮਿਲ

ਚੰਡੀਗੜ੍ਹ 12 ਨਵੰਬਰ 2021 : ਸੋਨੀਆ ਮਾਨ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਨੇ ਸਲਾਹ ਦਿੱਤੀ ਹੈ ਕਿ ਉਹ ਕਦੇ ਵੀ ਅਕਾਲੀ ਦਲ ਵਿਚ ਸ਼ਾਮਿਲ ਵ ਹੋਣ, ਅਕਾਲੀ ਦਲ ਵਿਚ ਉਨ੍ਹਾਂ ਦਾ ਕੋਈ ਫਿਓਚਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਕੁਝ ਉੱਧਰ ਬਣਨ ਵਾਲਾ ਹੈ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਜੋ ਸਥਿਤੀ ਇਸ ਸਮੇ ਹੈ ਉਹ ਲੋਕਾਂ ਦੇ ਸਾਹਮਣੇ ਹੈ, ਅਕਾਲੀ ਦਲ ਖਿਲਾਫ ਸੂਬੇ ਦੇ ਲੋਕਾਂ ਵਿਚ ਗੁੱਸਾ ਭਰਿਆ ਹੋਇਆ ਹੈ, ਅਕਾਲੀ ਦਲ ਦੀਆਂ ਰੈਲੀਆਂ ਵਿਚ ਜਿਆਦਾਤਰ ਕੁਰਸੀਆਂ ਖਾਲੀ ਹੀ ਨਜ਼ਰ ਆਉਂਦੀਆਂ ਹਨ, ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ਦੇ ਡੰਡੇ ਹੀ ਵੱਜਦੇ ਹਨ |

ਨਾਲ ਹੀ ਉਹਨਾਂ ਨੇ ਕਿਹਾ ਕਿ ਸੋਨੀਆ ਮਾਨ ਕਹਿੰਦੀ ਹੈ ਕਿ ਉਸ ਨੇ ਪੰਜਾਬ ਦੀ ਭਲਾਈ ਦੇ ਲਈ ਆਪਣਾ ਸਾਰਾ ਕੰਮਕਾਰ ਛੱਡ ਦਿੱਤਾ, ਤੇ ਮੈਂ ਸੋਨੀਆ ਮਾਨ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਆਪਣੀ ਡਾਕਟਰੀ ਛੱਡੀ, ਨਵਜੋਤ ਸਿੰਘ ਸਿੱਧੂ ਨੇ ਵੀ ਕਰੋੜਾਂ ਦਾ ਕਾਰੋਬਾਰ ਛੱਡਿਆ, ਪਰ ਹੋ ਸਕਦਾ ਹੈ ਕਿ ਸੋਨੀਆ ਮਾਨ ਕੋਲੋਂ ਪੈਸੇ ਦੀ ਕਮੀ ਹੋਵੇ, ਜਿਸ ਕਰਕੇ ਉਹ ਅਕਾਲੀ ਦਲ ‘ਚ ਸ਼ਾਮਿਲ ਹੋਣ ਜਾ ਰਹੀ ਹੈ, ਪਰ ਅਕਾਲੀ ਦਲ ‘ਚ ਸ਼ਾਮਿਲ ਹੋ ਕੇ ਉਸਦਾ ਕੁਝ ਨਹੀਂ ਬਣਨਾ, ਕਿਉਂਕਿ ਇਕੱਲੇ ਭਾਸ਼ਣ ਦੇ ਕੇ ਕੁਝ ਨਹੀਂ ਬਣਨਾ ਅਤੇ ਅਕਾਲੀ ਦਲ ਨੇ ਕਿਸਾਨਾਂ ਲਈ ਤਾਂ ਕੁਝ ਵੀ ਨਹੀਂ ਕੀਤਾ |