TheUnmute.com

10ਵੀ ਜਮਾਤ ‘ਚ ਪੜ੍ਹਦੇ ਬੱਚੇ ਨਵਜੋਤ ਨੇ ਘਰ ਪਏ ਸਮਾਨ ਤੋਂ ਬਣਾ ਦਿੱਤਾ E-Bike

14 ਨਵੰਬਰ 2024: ਸਿਆਣੇ ਸੱਚ ਹੀ ਕਹਿੰਦੇ ਨੇ ਕਿ ਹਰ ਕਿਸੇ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੁਣ ਤਾਂ ਜਰੂਰ ਹੁੰਦੇ ਹਨ,ਅਜਿਹਾ ਹੀ ਇਕ ਮਾਮਲਾ ਭਵਾਨੀਗੜ੍ਹ ਦੇ ਨੇੜੇ ਸੰਗਰੂਰ (sangrur)  ਤੋਂ ਆਇਆ ਹੈ, ਜਿਥੇ 10ਵੀ ਜਮਾਤ ਵਿੱਚ ਪੜ੍ਹਦੇ ਬੱਚੇ ਨਵਜੋਤ (navjot) ਨੇ ਘਰ ਪਏ ਸਮਾਨ ਤੋਂ ਹੀ E-Bike ਬਣਾ ਦਿੱਤੀ ਹੈ, ਦੱਸ ਦੇਈਏ ਕਿ ਇਹ ਬੱਚਾ ਭਵਾਨੀਗੜ੍ਹ ਦੇ ਹੈਰੀਟੇਜ ਪਬਲਿਕ ਸਕੂਲ (Heritage Public School) ਦਾ ਵਿਦਿਆਰਥੀ ਹੈ| ਘਰ ਪਏ ਸਮਾਨ ਤੋਂ ਇਲਾਵਾ ਸਿਰਫ਼ 8000 ਰੁਪਏ ਦਾ ਖਰਚਾ ਆਇਆ, ਦੱਸ ਦੇਈਏ ਕਿ ਇਹ ਬੈਟਰੀ ਵਾਲਾ ਮੋਟਰਸਾਈਕਲ 25 ਕਿਲੋਮੀਟਰ ਦੀ ਸਪੀਡ ਤੇ ਦੌੜਦਾ ਹੈ| ਉਥੇ ਹੀ ਦੱਸ ਦੇਈਏ ਕਿ 2 ਘੰਟੇ ਵਿੱਚ ਫੁੱਲ ਚਾਰਜ ਹੋ ਕੇ E Bike 12 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, 50 ਕਿਲੋਮੀਟਰ ਤੱਕ ਐਵਰੇਜ ਕਰਨ ਲਈ ਨਵਜੋਤ ਦੇ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ|

ਉਥੇ ਹੀ ਦੱਸ ਦੇਈਏ ਕਿ ਨਵਜੋਤ ਦੇ ਵਲੋਂ ਭਾਈ ਗੁਰਦਾਸ ਕਾਲਜ ਵਿੱਚ ਸਾਇੰਸ ਕੰਪੀਟੀਸ਼ਨ ਪ੍ਰੋਗਰਾਮ ਦੇ ਵਿਚ ਹਿੱਸਾ ਲਿਆ ਜਾਂਦਾ ਹੈ, ਜਿਸ ਦੇ ਵਿਚ ਨਵਜੋਤ ਦੇ ਵਲੋਂ ਪਹਿਲਾ ਸਥਾਨ ਹਾਸਲ ਕਰ 5100 ਰੁਪਏ ਜਿੱਤੇ ਜਾਂਦੇ ਹਨ, ਤੇ ਉਸ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ| ਇਸ ਤੋਂ ਬਾਅਦ ਹੁਣ ਨਵਜੋਤ ਸਿੰਘ ਦੇ ਵਲੋਂ ਸਿੱਧੂ ਮੂਸੇ ਵਾਲੇ ਦਾ ਪਸੰਦੀਦਾ 5911 ਟਰੈਕਟਰ ਤਿਆਰ ਕੀਤਾ ਜਾ ਰਿਹਾ ਹੈ, ਜਦ ਬੱਚੇ ਦੇ ਨਾਲ ਗਲਬਾਤ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਮੇਰੀ ਵੱਡਾ ਹੋ ਕੇ ਇੰਜੀਨੀਅਰ ਬਣਨ ਦੀ ਇੱਛਾ ਹੈ|

 

 

 

Exit mobile version