July 7, 2024 7:10 pm
NATO

NATO ਯੂਕਰੇਨ ਨੂੰ ਰੂਸ ਦੇ ਰਸਾਇਣਕ ਹਥਿਆਰਾਂ ਦੇ ਖਤਰੇ ਤੋਂ ਬਚਣ ਲਈ ਭੇਜੇਗਾ ਸਹਾਇਤਾ

ਚੰਡੀਗੜ੍ਹ 23 ਮਾਰਚ 2022: ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਦੇ ਮੁਖੀ ਜੇਂਸ ਸਟੋਲੇਨਬਰਗ ਨੇ ਬੁੱਧਵਾਰ ਨੂੰ ਚੀਨ ‘ਤੇ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਦਾ ਦੋਸ਼ ਲਗਾਇਆ। ਸਟੋਲਨਬਰਗ ਨੇ ਕਿਹਾ ਕਿ ਚੀਨ ਖੁੱਲ੍ਹੇਆਮ ਝੂਠ ਬੋਲ ਕੇ ਰੂਸ ਨੂੰ ਸਿਆਸੀ ਮਦਦ ਦੇ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਟੋ ਦੇ ਮੈਂਬਰ ਦੇਸ਼ ਯੂਕਰੇਨ ਨੂੰ ਵਾਧੂ ਸਹਾਇਤਾ ਭੇਜਣ ਲਈ ਤਿਆਰ ਹਨ ਤਾਂ ਜੋ ਉਹ ਦੇਸ਼ ਪ੍ਰਮਾਣੂ ਅਤੇ ਰਸਾਇਣਕ ਹਥਿਆਰਾਂ ਦੇ ਖਤਰੇ ਤੋਂ ਬਚ ਸਕੇ।

ਸਟੋਲਨਬਰਗ ਨੇ ਕਿਹਾ, “ਪੂਰਬੀ ਯੂਰਪ ਵਿੱਚ ਸਥਿਤ ਦੇਸ਼ਾਂ ਦੀ ਸੁਰੱਖਿਆ ਲਈ ਨਾਟੋ ਚਾਰ ਨਵੇਂ ਯੁੱਧ ਸਮੂਹਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜੋ ਰੂਸ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਕਾਫੀ ਹੋਵੇਗਾ।” ਰੂਸ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੜੀਆਂ ਗਈਆਂ ਜੰਗਾਂ ਕਦੇ ਨਹੀਂ ਜਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਵਰਤੋਂ ਨਾਲ ਪੂਰੀ ਜੰਗ ਦਾ ਸਰੂਪ ਹੀ ਬਦਲ ਜਾਵੇਗਾ।

NATO ਮੁਖੀ ਨੇ ਕਿਹਾ ਕਿ ਵੀਰਵਾਰ ਨੂੰ ਹੋਣ ਵਾਲੀ ਬੈਠਕ ‘ਚ ਮੈਂਬਰ ਦੇਸ਼ਾਂ ਲਈ ਵੱਡੇ ਕਦਮ ਚੁੱਕਣਾ ਬਹੁਤ ਮਹੱਤਵਪੂਰਨ ਹੋਵੇਗਾ, ਕਿਉਂਕਿ ਇਸ ਨਾਲ ਹੀ ਲੰਬੇ ਸਮੇਂ ‘ਚ ਸਾਡੀ ਸੁਰੱਖਿਆ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਨਾਟੋ ਦੇਸ਼ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵੀ ਯੂਕਰੇਨ ਦਾ ਸਮਰਥਨ ਕਰਨਗੇ ਅਤੇ ਅਜਿਹੇ ਉਪਕਰਣ ਮੁਹੱਈਆ ਕਰਵਾਉਣਗੇ ਜੋ ਰਸਾਇਣਕ ਜਾਂ ਪ੍ਰਮਾਣੂ ਹਮਲਿਆਂ ਤੋਂ ਸੁਰੱਖਿਆ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਨਾਟੋ ਦੀ ਜ਼ਿੰਮੇਵਾਰੀ ਹੈ ਕਿ ਇਹ ਜੰਗ ਯੂਕਰੇਨ ਦੀਆਂ ਸਰਹੱਦਾਂ ਤੋਂ ਬਾਹਰ ਨਾ ਫੈਲੇ।