July 5, 2024 8:18 pm
Sunil Jakhar

ਰਾਸ਼ਟਰਵਾਦ ਸਭ ਤੋਂ ਵੱਡਾ ਅਤੇ ਮੇਰੀ ਵਫ਼ਾਦਾਰੀ ਦੇਸ਼ ਨਾਲ ਹੈ : ਸੁਨੀਲ ਜਾਖੜ

ਚੰਡੀਗੜ੍ਹ 19 ਮਈ 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ| ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕੀਤੇ | ਸੁਨੀਲ ਜਾਖੜ ਨੇ ਏਐਨਆਈ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਤੁਸੀਂ ਨੋਟਿਸ ਦੇ ਕੇ ਸੁਨੀਲ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਸੁਨੀਲ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਅਸੀਂ ਕਾਂਗਰਸ ਦੀ ਵਿਚਾਰਧਾਰਾ ਨਾਲ ਬੱਝੇ ਹੋਏ ਸੀ, ਰਾਸ਼ਟਰਵਾਦ ਦੀ ਵਿਚਾਰਧਾਰਾ ਅੱਜ ਵੀ ਮੇਰੇ ਅੰਦਰ ਹੈ। ਉਨ੍ਹਾਂ ਕਿਹਾ ਜੇਕਰ ਕਾਂਗਰਸ ਭਟਕ ਗਈ ਹੈ ਤਾਂ ਅਸੀਂ ਭੇਡਾਂ ਤਾਂ ਨਹੀਂ ਜੋ ਪਿੱਛੇ ਪਿੱਛੇ ਚਲੇ ਆਵਾਂਗੇ |

ਉਨ੍ਹਾਂ ਕਿਹਾ ਕਿ ਇਹ ਔਖਾ ਫੈਸਲਾ ਲੈਣਾ ਪਿਆ। 50 ਸਾਲ ਦਾ ਬੰਧਨ ਪੂਰਾ ਕਰਨ ਤੋਂ ਬਾਅਦ ਇੱਕ ਨਵੇਂ ਘਰ ਵਿੱਚ ਜਾਣਾ… ਕਿਉਂਕਿ ਰਾਸ਼ਟਰਵਾਦ ਸਭ ਤੋਂ ਵੱਡਾ ਹੈ। ਮੇਰੀ ਵਫ਼ਾਦਾਰੀ ਦੇਸ਼ ਨਾਲ ਹੈ। ਮੈਂ ਕਿਹਾ ਜੋ ਤੁਸੀਂ ਕਰ ਰਹੇ ਹੋ ਉਹ ਗਲਤ ਹੈ ਪਰ ਸੁਧਾਰ ਕਰਨ ਦੀ ਬਜਾਏ ਸੁਨੀਲ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ |

ਸੁਨੀਲ ਜਾਖੜ ( Sunil Jakhar) ਨੇ ਕਿਹਾ ਕਿ ਉਹ ਪੰਜਾਬੀਅਤ ਨੂੰ ਨਹੀਂ ਜਾਣਦੇ, ਉਥੇ ਅੱਗ ਫੈਲਾਉਣ ਦੀ ਗੱਲ ਕਰਦੇ ਹਨ। ਕਾਂਗਰਸ ਪਾਰਟੀ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਦੇ ਸ਼ਬਦਾਂ ‘ਤੇ ਮੋਹਰ ਲਗਾ ਦਿੰਦੀ ਹੈ। ਇਹ ਵੱਡੀ ਘਾਟ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਕਾਂਗਰਸ ਪਾਰਟੀ ਦੇ ਚੱਲਦੀ ਹੈ ਉਹ ਲੋਕ ਚਾਪਲੂਸ ਤੇ ਚੁਗਲਖੋਰ ਹਨ | ਇਸੇ ਮੁਹਾਰਤ ਕਾਰਨ 30 ਸਾਲਾਂ ਤੋਂ ਰਾਜ ਸਭਾ ਵਿੱਚ ਬੈਠੇ ਹਨ। ਪੰਜਾਬ ‘ਚ ਪੈਰ ਰੱਖੇ ਬਿਨਾਂ ਪੰਜਾਬ ਦੀ ਸਿਆਸਤ ਨੂੰ ਇੱਥੋਂ ਚਲਾ ਰਹੇ ਹਾਂ |