Site icon TheUnmute.com

ਹਰਿਆਣਾ ‘ਚ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾਇਆ ਜਾਵੇਗਾ

National Voter's Day

ਚੰਡੀਗੜ੍ਹ, 19 ਜਨਵਰੀ 2024: ਹਰਿਆਣਾ ਵਿਚ 25 ਜਨਵਰੀ ਨੂੰ ਕੌਮੀ ਵੋਟਰ ਦਿਵਸ (National Voter’s Day) ਮਨਾਇਆ ਜਾਵੇਗਾ। ਇਸ ਦੌਰਾਨ ਸਾਰੇ ਸਕੂਲਾਂ ਅਤੇ ਵਿਦਿਅਕ ਸੰਸਥਾਨਾਂ ਵਿਚ ਚੋਣ ਵਰਗਾ ਕੁੱਝ ਨਹੀਂ, ਵੋਟ ਜਰੂਰ ਪਾਵਾਂਗੇ ਅਸੀਂ ਦੀ ਥੀਮ ਦੇ ਨਾਲ ਵਾਦ-ਵਿਵਾਦ, ਚਰਚਾ ਅਤੇ ਡਰਾਇੰਗ, ਸਕਿਟ, ਗੀਤ, ਪੇਂਟਿੰਗ, ਲੇਖ ਆਦਿ ਸਮੇਤ ਵਰਗੇ ਮੁਕਾਬਲਿਆਂ ਦਾ ਸੰਚਾਲਨ ਕਰਵਾਇਆ ਜਾਵੇਗਾ।

ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਸਾਰੇ ਵਿਭਾਗਾਂ ਦੇ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਬੋਰਡਾਂ, ਨਿਗਮਾਂ, ਪਬਲਿਕ ਖੇਤਰ ਦੇ ਇੰਟਰਪ੍ਰਾਈਸਿਸ ਦੇ ਪ੍ਰਬੰਧ ਨਿਦੇਸ਼ਕਾਂ, ਡਿਪਟੀ ਕਮਿਸ਼ਨਰਾਂ ਅਤੇ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਅਤੇ ਰਜਿਸਟਰਾਰ ਨੂੰ ਲਿਖੇ ਇਕ ਪੱਤਰ ਵਿਚ ਸੰਦੇਸ਼ ਦਿੱਤੇ ਗਏ ਹਨ, ਕਿ ਉਹ ਆਪਣੇ ਸੁਬੋਰਡੀਨੇਟ ਕਰਮਚਾਰੀਆਂ ਨੂੰ ਕੌਮੀ ਵੋੋਟਰ ਦਿਵਸ ‘ਤੇ ਸੁੰਹ, ਅਸੀਂ, ਭਾਰਤ ਦੇ ਨਾਗਰਿਕ, ਲੋਕਤੰਤਰ ਵਿਚ ਆਪਣੀ ਪੂਰੀ ਆਸਥਾਂ ਰੱਖਦੇ ਹਨ, ਇਹ ਸਹੁੰ ਲੈਂਦੇ ਹਨ ਕਿ ਅਸੀਂ ਆਪਣੇ ਦੇਸ਼ ਦੀ ਲੋਕਤੰਤਰਿਕ ਪਰੰਪਰਾਵਾਂ ਦੀ ਮਰਿਆਦਾ ਨੂੰ ਬਣਾਏ ਬੱਖਣਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਣਾਏ ਰੱਖਦੇ ਹੋਏ, ਬਿਨ੍ਹਾਂ ਡਰ ਦੇ, ਧਰਮ, ਵਰਗ, ਜਾਤੀ, ਕਮਿਊਨਿਟੀ, ਭਾਸ਼ਾ ਅਤੇ ਹੋਰ ਕਿਸੇ ਵੀ ਲਾਲਚ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਸਾਰੇ ਚੋਣਾਂ ਵਿਚ ਆਪਣੇ ਵੋਟ ਅਧਿਕਾਰ ਦੇ ਵਰਤੋ ਕਰਣਗੇ , ਵੀ ਦਿਵਾਵਾਂਗੇ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਆਪਣੇ ਸਥਾਪਨਾ ਦਿਵਸ ਨੁੰ ਕੌਮੀ ਵੋਟਰ (National Voter’s Day)  ਐਲਾਨ ਕੀਤਾ ਗਿਆ ਹੈ। ਇਹ ਦਿਨ ਹਰ ਸਾਲ 25 ਜਨਵਰੀ ਨੁੰ ਚੋਣ ਕੇਂਦਰ ਦੇ ਪੱਧਰ ਤੋਂ ਲੈ ਕੇ ਬਲਾਕ ਵਿਧਾਨਸਭਾ ਖੇਤਰ ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਨੁੰ ਮਨਾਉਣ ਦਾ ਮੁੱਖ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਵੋਟਰ ਵਜੋ ਸ਼ਾਮਿਲ ਕਰਵਾਉਣ ਲਈ ਜਨ-ਸਧਾਰਣ ਦੇ ਵਿਚ ਜਾਗਰੁਕਤਾ ਫੈਲਾਉਣਾ ਹੈ। ਨਾਲ ਹੀ ਇਸ ਦਾ ਊਦੇਸ਼ ਵਿਭਾਗ ਵੱਲੋਂ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਸਕੂਲੀ ਅਤੇ ਕਾਲਜ ਵਿਦਿਆਰਥੀਆਂ ਵੱਲੋੋ!ਂ ਬਲਾਕ, ਜਿਲ੍ਹਾ ਅਤੇ ਰਾਜ ਪੱਧਰ ‘ਤੇ ਰੰਗੋਲੀ ਬਨਾਉਣ, ਲੇਖ ਲੇਖਨ, ਭਾਸ਼ਨ ਮੁਕਾਬਲਿਆਂ, ਰੈਲੀਆਂ, ਪਰੇਡ ਟੁਕੜੀਆਂ, ਨੁੱਕੜ ਨਾਟਕ ਆਦਿ ਵਰਗੀ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧ ਕਰ ਕੇ ਚੁੋਣਾਵੀਂ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣਾ ਵੀ ਹੈ।

ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਕੌਮੀ ਚੋਣ ਦਿਵਸ ਦਾ ਲੋਗੋ ਚੋਣ ਦੇ ਮਹਤੱਵ ਨੂੰ ਦਰਸ਼ਾਉਂਦਾ ਹੈ, ਇਸ ਲਈ ਇਸ ਦੀ ਵਰਤੋ ਅਧਿਕਾਰਕ ਸਟੇਸ਼ਨਰੀ, ਮਾਲ, ਵੈਬਸਾਇਟ ਆਦਿ ‘ਤੇ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਤੀਵਿਧੀਆਂ ਦੀ ਤਸਵੀਰ ਹੈਸ਼ਟੈਗ NVD2024ਦੀ ਵਰਤੋ ਕਰ ਕੇ ਆਪਣੇ ਸਬੰਧਿਤ ਸੋਸ਼ਲ ਮੀਡੀਆ ਹੈਂਡਲ ਜਾਂ ਵੈਬਸਾਇਟ ਜਿੱਥੇ ਵੀ ਸੰਭਵ ਹੋਵੇ, ‘ਤੇ ਅਪਲੋਡ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿਚ ਈ-ਮੇਲ (hry_elect@yahoo.com) ਰਾਹੀਂ ਦਫਤਰ ਰਿਕਾਰਡ ਦੇ ਲਈ ਤਸਵੀਰ ਦੇ ਨਾਲ ਐਕਸ਼ਨ ਟੇਕਨ ਰਿਪਟ ਵੀ ਭੇਜੀ ਜਾਵੇ।

Exit mobile version