ਚੰਡੀਗੜ੍ਹ 15 ਜੂਨ 2022: ਨੈਸ਼ਨਲ ਹੈਰਾਲਡ ਮਾਮਲੇ (National Herald case) ‘ਚ ਅੱਜ ਲਗਾਤਾਰ ਤੀਜੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi)ਤੋਂ ਈਡੀ ਦੀ ਪੁੱਛਗਿੱਛ ਜਾਰੀ ਹੈ। ਈਡੀ ਤਿੰਨ ਅਧਿਕਾਰੀਆਂ ਦੀ ਟੀਮ ਵਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਦਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਸਰਕਾਰ ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਹਨ।
ਪਾਰਟੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਵਿਰੋਧ ਵਿੱਚ ਕਾਂਗਰਸ ਵਰਕਰਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਟਾਇਰ ਸਾੜਨ ਦੀਆਂ ਘਟਨਾ ਸਾਹਮਣੇ ਆ ਰਹੀ ਹੈ । ਕਾਂਗਰਸੀ ਵਰਕਰਾਂ ਨੇ ਕਈ ਬੈਰੀਕੇਡ ਤੋੜ ਦਿੱਤੇ।ਇਸਦੇ ਨਾਲ ਹੀ ਪੁਲਿਸ ਰਾਹੁਲ ਗਾਂਧੀ ਦੇ ਸਮਰਥਨ ‘ਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਵਰਕਰਾਂ ਨੂੰ ਪਾਰਟੀ ਹੈੱਡਕੁਆਰਟਰ ਦੇ ਬਾਹਰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਹੰਗਾਮਾ ਕਰ ਦਿੱਤਾ ਅਤੇ ਦਿੱਲੀ ਵਿੱਚ ਪਾਰਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ।
#WATCH | Women leaders and workers of Congress protest outside the party office in Delhi. Rahul Gandhi is appearing before ED for the third consecutive day today in connection with the National Herald case. pic.twitter.com/VsIVUUG1ya
— ANI (@ANI) June 15, 2022