Site icon TheUnmute.com

National Film Award: ਨਿਰਦੇਸ਼ਕ ਰਾਮ ਕਮਲ ਮੁਖਰਜੀ ਨੂੰ ਫ਼ਿਲਮ ‘ਏਕ ਦੁਆ’ ਲਈ ਮਿਲਿਆ ਰਾਸ਼ਟਰੀ ਫਿਲਮ ਪੁਰਸਕਾਰ

National Film Awards

ਚੰਡੀਗੜ੍ਹ, 17 ਅਕਤੂਬਰ 2023: ਅੱਜ ਯਾਨੀ 17 ਅਕਤੂਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ (National Film Awards) ਦਾ ਸਮਾਗਮ ਕੀਤਾ ਜਾ ਰਿਹਾ ਹੈ। ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ‘ਚ ਉਨ੍ਹਾਂ ਦੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕ੍ਰਿਤੀ ਸੈਨਨ ਨੂੰ ਫਿਲਮ ‘ਮਿਮੀ’ ਵਿੱਚ ਉਸਦੀ ਭੂਮਿਕਾ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਨਿਰਦੇਸ਼ਕ ਰਾਮ ਕਮਲ ਮੁਖਰਜੀ ਨੂੰ ਆਪਣੀ ਫ਼ਿਲਮ ‘ਏਕ ਦੁਆ’ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ। ਇਸ ਫ਼ਿਲਮ ਨੂੰ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿਚ ਗੈਰ-ਫ਼ੀਚਰ ਫ਼ਿਲਮ ਦੀ ਸ਼੍ਰੇਣੀ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਦਿੱਤਾ ਗਿਆ।

69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੀ ਸ਼ੁਰੂਆਤ ਮੰਗਲਵਾਰ ਦੁਪਹਿਰ 1:30 ਵਜੇ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ‘ਚ ਹੋਈ। ਜਿਸ ਵਿੱਚ ਆਲੀਆ, ਕ੍ਰਿਤੀ, ਅੱਲੂ ਅਰਜੁਨ, ਐਸਐਸ ਰਾਜਾਮੌਲੀ, ਐਮਐਮ ਕੀਰਵਾਨੀ ਸਮੇਤ ਫਿਲਮ ਇੰਡਸਟਰੀ ਦੇ ਕਈ ਦਿੱਗਜਾਂ ਨੇ ਹਿੱਸਾ ਲਿਆ।

ਆਲੀਆ ਭੱਟ ਨੂੰ ਇਹ ਐਵਾਰਡ ਉਨ੍ਹਾਂ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਲਈ ਦਿੱਤਾ ਜਾ ਰਿਹਾ ਹੈ। ਜਦੋਂ ਕਿ ਐਸ.ਐਸ.ਰਾਜਾਮੌਲੀ ਦੀ ਫਿਲਮ ਆਰ.ਆਰ.ਆਰ ਨੂੰ ਪੰਜ ਵਰਗਾਂ ਵਿੱਚ ਐਵਾਰਡ ਮਿਲ ਰਹੇ ਹਨ। ਵਹੀਦਾ ਰਹਿਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਲੈਣ ਦਿੱਲੀ ਦੇ ਵਿਗਿਆਨ ਭਵਨ ਪਹੁੰਚੀ। ਅਵਾਰਡ ਮਿਲਣ ‘ਤੇ ਅਦਾਕਾਰਾ ਨੇ ਕਿਹਾ, ”ਮੈਂ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ। ਮੇਰੀ ਯਾਤਰਾ ਸ਼ਾਨਦਾਰ ਰਹੀ ਹੈ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਜ਼ਿੰਦਗੀ ਦੇ ਇਸ ਮੁਕਾਮ ‘ਤੇ ਪਹੁੰਚ ਸਕੀ ਹਾਂ।”

(National Film Awards) ਜੇਤੂਆਂ ਦੀ ਸੂਚੀ:-

ਸਰਵੋਤਮ ਅਦਾਕਾਰ : ਅੱਲੂ ਅਰਜੁਨ (ਪੁਸ਼ਪਾ)

ਸਰਵੋਤਮ ਅਦਾਕਾਰਾ: ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ ਸੈਨਨ (ਮਿਮੀ)

ਸਰਵੋਤਮ ਸਹਾਇਕ ਅਦਾਕਾਰ: ਪੰਕਜ ਤ੍ਰਿਪਾਠੀ (ਮਿਮੀ)

ਸਰਵੋਤਮ ਸਹਾਇਕ ਅਦਾਕਾਰਾ-: ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)

ਸਰਵੋਤਮ ਫੀਚਰ ਫਿਲਮ : ਰਾਕੇਟਰੀ ਦਿ ਨਾਂਬੀ ਇਫੈਕਟ

ਸਰਵੋਤਮ ਪ੍ਰਸਿੱਧ ਫਿਲਮ: ਆਰ.ਆਰ.ਆਰ

ਸਰਵੋਤਮ ਫੀਚਰ ਫਿਲਮ (ਹਿੰਦੀ)- ਸਰਦਾਰ ਊਧਮ

ਸਰਵੋਤਮ ਫੀਚਰ ਫਿਲਮ (ਕੰਨੜ)- 777 ਚਾਰਲੀ

ਸਰਵੋਤਮ ਫੀਚਰ ਫਿਲਮ (ਤਾਮਿਲ) – ਕਦਾਯਾਸੀ ਵਿਵਾਸਈ

ਸਰਵੋਤਮ ਫੀਚਰ ਫਿਲਮ (ਤੇਲਗੂ) – ਉਪੇਨਾ

ਸਰਵੋਤਮ ਫੀਚਰ ਫਿਲਮ (ਅਸਾਮੀ) – ਅਨੁਰ

ਸਰਵੋਤਮ ਫੀਚਰ ਫਿਲਮ (ਮਲਿਆਲਮ)- ਹੋਮ

ਸਰਵੋਤਮ ਕੋਰੀਓਗ੍ਰਾਫੀ: ਆਰ.ਆਰ.ਆਰ

ਸਰਵੋਤਮ ਬੋਲ (ਲਿਰਿਕਸ) : ਕੋਂਡਾਪੋਲਮ

ਸਰਵੋਤਮ ਪੁਸ਼ਾਕ (Costume): ਸਰਦਾਰ ਊਧਮ

ਸਰਵੋਤਮ ਸੰਪਾਦਨ- ਸੰਜੇ ਲੀਲਾ ਭੰਸਾਲੀ (ਗੰਗੂਬਾਈ ਕਾਠੀਆਵਾੜੀ)

ਸਰਵੋਤਮ ਸਕਰੀਨਪਲੇਅ : ਗੰਗੂਬਾਈ ਕਾਠੀਆਵਾੜੀ

ਸਰਵੋਤਮ ਸਿਨੇਮੈਟੋਗ੍ਰਾਫੀ: ਸਰਦਾਰ ਊਧਮ

ਸਰਵੋਤਮ ਨਿਰਦੇਸ਼ਕ : ਨਿਖਿਲ ਮਹਾਜਨ (ਗੋਦਾਵਰੀ, ਮਰਾਠੀ ਫਿਲਮ)

ਸਰਵੋਤਮ ਸੰਗੀਤ- ਪੁਸ਼ਪਾ (ਦੇਵੀ ਸ੍ਰੀ ਪ੍ਰਸਾਦ), ਆਰਆਰਆਰ (ਐਮਐਮ ਕੀਰਵਾਨੀ)

ਵਿਸ਼ੇਸ਼ ਜਿਊਰੀ ਅਵਾਰਡ: ਸ਼ੇਰਸ਼ਾਹ

ਸਿਨੇਮਾ ‘ਤੇ ਸਭ ਤੋਂ ਵਧੀਆ ਕਿਤਾਬ : ਲਕਸ਼ਮੀਕਾਂਤ ਪਿਆਰੇਲਾਲ ਦੁਆਰਾ ਸੰਗੀਤ (ਲੇਖਕ- ਰਾਜੀਵ ਵਿਜੇਕਰ)

ਸਮਾਜਿਕ ਮੁੱਦੇ ‘ਤੇ ਸਰਵੋਤਮ ਫਿਲਮ: ਅਨੁਨਾਦ

Exit mobile version