June 24, 2024 6:45 pm
Narendra Tomar

ਖੇਤੀ ਕਾਨੂੰਨ ਲਿਆਉਣ ਸੰਬੰਧੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 26 ਦਸੰਬਰ 2021 : ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਨਵੇਂ ਖੇਤੀ ਕਾਨੂੰਨ (Agriculture Bill ) ਬਿੱਲ ਲਿਆਉਣ ਸੰਬੰਧੀ ਸਵਾਲ ‘ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ (Narendra Tomar) ਨੇ ਮੀਡੀਆ ਨੂੰ ਜਵਾਬ ਦਿੱਤਾ ਹੈ। ਤੋਮਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਵਧੀਆ ਕਾਨੂੰਨ ਬਣਾਏ ਸਨ। ਕਿਸੇ ਕਾਰਨਾਂ ਕਰਕੇ ਅਸੀਂ ਖੇਤੀ ਕਾਨੂੰਨ (Agriculture Bill ) ਵਾਪਸ ਲੈ ਲਏ ਹਨ। ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਨਵੇਂ ਖੇਤੀ ਕਾਨੂੰਨ ਲਿਆਉਣ ਸੰਬੰਧੀ ਸਵਾਲ ‘ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ, ‘ਇਹ ਬਿਲਕੁੱਲ ਝੂਠ ਹੈ ਕਿ ਅਸੀਂ ਨਵੇਂ ਖੇਤੀ ਕਾਨੂੰਨ ਲਿਆਵਾਂਗੇ, ਅਸੀਂ ਅਜਿਹਾ ਕੁੱਝ ਵੀ ਨਹੀਂ ਕਿਹਾ।