Site icon TheUnmute.com

ਨੰਗਲ ਸ਼ਹਿਰ ਦਾ ਸੁੰਦਰੀਕਰਨ ਕਰਕੇ ਸੈਰ-ਸਪਾਟੇ ਲਈ ਪ੍ਰਫੁੱਲਤ ਕੀਤਾ ਜਾਵੇਗਾ: ਹਰਜੋਤ ਸਿੰਘ ਬੈਂਸ

Harjot Singh Bains

ਨੰਗਲ 18 ਫਰਵਰੀ 2023: ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਨੰਗਲ ਸ਼ਹਿਰ ਦਾ ਅਤਿ-ਆਧੁਨਿਕ ਵਿਕਾਸ ਕਰਵਾਇਆ ਜਾਵੇਗਾ। ਸ਼ਹਿਰ ਦਾ ਵਿਆਪਕ ਸ਼ੁੰਦਰੀਕਰਨ ਕਰਕੇ ਇਸ ਨਗਰ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦਾ ਵਪਾਰ-ਕਾਰੋਬਾਰ ਹੋਰ ਪ੍ਰਫੁੱਲਤ ਹੋਵੇਗਾ।

ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਨੰਗਲ ਨਗਰ ਕੋਸ਼ਲ ਵਿੱਚ 203 ਕੰਟਰੈਕਟ ਕਾਮਿਆ ਤੇ 5 ਸੀਵਰਮੈਨ ਨੂੰ ਨਿਵਯਾਏ ਪੱਤਰ ਸੌਂਪਣ ਲਈ ਇਥੇ ਵਿਸੇਸ਼ ਤੌਰ ‘ਤੇ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਨੰਗਲ ਇਕ ਕੁਦਰਤੀ ਤੋਰ ਤੇ ਖੂਬਸੂਰਤ ਸ਼ਹਿਰ ਹੈ, ਪ੍ਰੰਤੂ ਇਸਨੂੰ ਇਸਦੇ ਵਿਕਾਸ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ। ਇਹ ਇਲਾਕਾ ਜਲਦੀ ਹੀ ਸੈਲਾਨੀਆਂ ਦੀ ਖਿਚ ਦਾ ਕੇਂਦਰ ਬਣੇਗਾ।

ਇਥੇ ਸੈਰ-ਸਪਾਟਾ ਸਨਅਤ ਨੂੰ ਪ੍ਰਫੂਲਤ ਕਰਨ ਦੀਆਂ ਭਰਪੂਰ ਸੰਭਾਵਨਾਵਾਂ ਹਨ, ਪ੍ਰੰਤੂ ਇਸ ਨਗਰ ਨੂੰ ਇਸ ਦ੍ਰਿਸ਼ਟੀ ਤੋਂ ਹਮੇਸ਼ਾ ਅਣਗੋਲਿਆ ਕੀਤਾ ਗਿਆ ਹੈ। ਹੁਣ ਅਸੀਂ ਕੁਦਰਤੀ ਤੋਰ ਤੇ ਮਨਮੋਹਕ ਇਸ ਨਗਰ ਦੀ ਸੁੰਦਰਤਾ ਲਈ ਕੰਮ ਸੁਰੂ ਕਰ ਰਹੇ ਹਾਂ, ਉਹਨਾਂ ਕਿਹਾ ਕਿ ਨੰਗਲ ਦੇ ਆਲੇ ਦੁਆਲੇ ਛੋਟੇ ਉਦਯੋਗ ਸਥਾਪਿਤ ਕਰਕੇ ਇਥੇ ਰੋਜਗਾਰ ਦੇ ਮੋਕੇ ਉਪਲੱਬਧ ਕਰਵਾਏ ਜਾਣਗੇ। ਜਿਸ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆ ਜਾ ਰਹੀਆਂ ਹਨ, ਫਾਰਮੈਂਸੀ ਕਾਲਜ ਦੇ ਨਾਲ ਡਰੱਗ ਪਾਰਕ ਬਣਾ ਕੇ ਨੋਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਸਕੂਲ ਆਫ ਐਮੀਨਸ ਨੰਗਲ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੁਨਹਿਰੇ ਭਵਿੱਖ ਦੀ ਬੁਨਿਆਦ ਰੱਖੀ ਗਈ ਹੈ।ਇਥੋ ਮਿਆਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਮੱਲਾ ਮਾਰਨਗੇ। ਨੰਗਲ ਦੇ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਦੀ ਨੁਹਾਰ ਬਦਲਣ ਲਈ 1.50 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਰੋਲਮਾਡਲ ਬਣਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਕ ਸਾਲ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਨੇ ਨੰਗਲ ਨਗਰ ਕੋਸ਼ਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਟਰੀਟ ਲਾਈਟਾ ਨੂੰ 100 ਪ੍ਰਤੀਸ਼ਤ ਚੱਲਦਾ ਰੱਖਣ, ਨਗਰ ਵਿੱਚ ਸਵੱਛਤਾ ਅਭਿਆਨ ਚਲਾਉਣ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆ ਬੁਨਿਆਦੀ ਸਹੂਲਤਾਂ ਬਿਨ੍ਹਾਂ ਦੇਰੀ ਦੇਣ ਲਈ ਕਿਹਾ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਨੰਗਲ ਦੇ ਫਲਾਈ ਓਵਰ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ, ਪ੍ਰਸ਼ਾਸਨਿਕ ਅਧਿਕਾਰੀ ਨਿਰੰਤਰ ਕੰਮ ਦੀ ਮੋਨੀਟਰਿੰਗ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਵਿਭਾਗਾਂ ਵਿੱਚ ਵਾਈਓਮੈਟਰਿਕਸ ਹਾਜ਼ਰੀ ਨੂੰ ਤਰਜੀਹ ਤੇ ਸੁਰੂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬੀਤੇ ਦਿਨ ਐਸ.ਡੀ.ਐਮ ਦਫਤਰ ਨੰਗਲ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਦਫਤਰ ਦਾ ਕੰਮਕਾਜ ਦੇਖਿਆ ਹੈ, ਜਿੱਥੇ ਲੋਕਾਂ ਦੇ ਪੈਡਿੰਗ ਮਾਮਲਿਆ ਦੀ ਸੂਚੀ ਖਤਮ ਕੀਤੀ ਗਈ ਹੈ, ਅਜਿਹਾ ਹੁਣ ਸਾਰੇ ਵਿਭਾਗਾਂ ਦੇ ਦਫਤਰਾਂ ਵਿੱਚ ਕੀਤਾ ਜਾਵੇਗਾ। ਨੰਗਲ ਗੰਗੂਵਾਲ ਮਾਰਗ ਤੇ ਹੋਣ ਵਾਲੇ ਸੜਕ ਹਾਦਸੇ ਰੋਕਣ ਲਈ ਕੈਬਨਿਟ ਮੰਤਰੀ ਨੇ ਟਰੈਫਿਕ ਪੁਲਿਸ ਨੂੰ ਢੁਕਵੇਂ ਉਪਰਾਲੇ ਕਰਨ ਦੀ ਹਦਾਇਤ ਦਿੱਤੀ।

ਇਸ ਮੋਕੇ ਸੋਹਣ ਸਿੰਘ ਬੈਂਸ, ਦੀਪਕ ਸੋਨੀ ਭਨੂਪਲੀ, ਅਸੀਸ਼ ਕਾਲੀਆਂ,ਬਲਾਕ ਪ੍ਰਧਾਨ ਸ਼ਤੀਸ਼ ਚੋਪੜਾ, ਸੁਨੀਤਾ ਕੁਮਾਰੀ, ਪ੍ਰੋਫੈਸਰ ਡੀ.ਐਨ.ਪ੍ਰਸ਼ਾਦ, ਕੋਸ਼ਲ ਕੁਮਾਰ, ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਐਮ ਈ ਵਿਨੇ ਮਹਾਜਨ, ਸੁਪਰਡੈਂਟ ਖੁਸ਼ਵੀਰ ਸਿੰਘ, ਸੰਜੇ ਕੁਮਾਰ, ਪ੍ਰਧਾਨ ਸੰਜੇ ਸਾਹਨੀ, ਮੀਤ ਪ੍ਰਧਾਨ ਅਨਿਤਾ ਸ਼ਰਮਾ, ਕੋਸ਼ਲਰ ਦੀਪਕ ਨੰਦਾ, ਸੁਨੀਲ ਕਾਕਾ, ਵਿੱਦਿਆ ਸਾਗਰ, ਸਰੋਜ ਰਾਣੀ, ਮੀਨਾਕਸ਼ੀ ਬਾਲੀ, ਸੁਰਿੰਦਰ ਪੱਮਾ, ਦੀਪੂ ਬਾਸ, ਮੁਕੇ਼ਸ ਵਰਮਾ, ਗੁਰਜਿੰਦਰ ਸਿੰਘ ਸ਼ੋਕਰ, ਦੀਪਕ ਅਬਰੋਲ, ਐਡਵੋਕੇਟ ਨੀਸ਼ਾਤ ਗੁਪਤਾ, ਕੁਲਜੀਤ ਕੌਰ ਸੈਣੀ, ਮੋਹਿਤ ਦੀਵਾਨ, ਸ਼ੇਰ ਸਿੰਘ ਸੇਰੂ, ਹਰਦੀਪ ਸਿੰਘ ਬੈਂਸ, ਕੋਸ਼ਲ ਕੁਮਾਰ, ਜੇ.ਈ ਦਲਜੀਤ ਸਿੰਘ, ਸੁਪਰਡੈਂਟ ਖੁਸ਼ਵਿੰਦਰ ਸਿੰਘ, ਮਨੋਪੁਰੀ ਅਤੇ ਹੋਰ ਪਤਵੱਤੇ ਹਾਜ਼ਰ ਸਨ।

Exit mobile version