July 7, 2024 3:32 pm
Jalandhar

Jalandhar: ਜਲੰਧਰ ਛਾਉਣੀ ’ਚ ਨਾਇਬ ਸੂਬੇਦਾਰ ਦੀ ਆਪਣੀ ਰਾਈਫ਼ਲ ‘ਚੋਂ ਚੱਲੀ ਗੋਲ਼ੀ, ਗਲੇ ’ਚੋਂ ਹੋਈ ਆਰ-ਪਾਰ

ਚੰਡੀਗੜ੍ਹ 22 ਦਸੰਬਰ 2021: (Jalandhar Cantt) ਜਲੰਧਰ ਕੈਂਟ ’ਚ ਤਾਇਨਾਤ ਫ਼ੌਜ 129 ਸਾਟਾ ਰੈਜੀਮੈਂਟ ਦੇ ਇਕ ਨਾਇਬ ਸੂਬੇਦਾਰ (Naib Subedar ) ਦੀ ਆਪਣੀ ਰਾਈਫ਼ਲ (Rifle) ‘ਚੋਂ ਚੱਲੀ ਗੋਲ਼ੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ।ਐੱਸ. ਆਈ. ਬਲਵਿੰਦਰ ਸਿੰਘ ਜੋ ਕਿ ਥਾਣਾ ਜਲੰਧਰ ਕੈਂਟ (Jalandhar Cantt) ਦੇ ਇੰਚਾਰਜ ਹਨ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ 47 ਸਾਲ ਦੇ ਤਰਲੋਚਨ ਮਹੰਤਾ ਪੁੱਤਰ ਲਬਸ਼ਮੰਦਰਾ ਮਹੰਤਾ ਨਿਵਾਸੀ ਪਿੰਡ ਮੰਗਲਪੁਰ ਬਾਰੀਆ, ਜ਼ਿਲ੍ਹਾ ਕੰਦੂਜਰ ਹਾਲ ਵਾਸੀ ਜਲੰਧਰ ਕੈਂਟ (Jalandhar Cantt) ਵਜੋਂ ਹੋਈ ਹੈ।ਸੂਤਰਾਂ ਅਨੁਸਾਰ ਮ੍ਰਿਤਕ ਤਰਲੋਚਨ ਮਹੰਤਾ ਆਪਣੀ ਡਿਊਟੀ ਕਰਕੇ ਰਾਤ ਨੂੰ ਆਪਣੇ ਕੁਆਰਟਰ ਵਿਚ ਆਇਆ ਸੀ।

ਦਸਿਆ ਜ ਰਿਹਾ ਹੈ ਕਿ ਜਦੋਂ ਉਹ ਸਵੇਰੇ ਡਿਊਟੀ ਲਈ ਤਿਆਰ ਹੋ ਰਿਹਾ ਸੀ ਕਿ ਅਚਾਨਕ ਉਸ ਦੀ ਰਾਈਫਲ (Rifle) ਵਿਚੋਂ ਗੋਲ਼ੀ ਚੱਲ ਗਈ ਤੇ ਉਸ ਦੇ ਗਲੇ ਵਿਚੋਂ ਆਰ-ਪਾਰ ਹੋ ਗਈ। ਪੁਲਸ ਦੀ ਜਾਂਚ ਮੁਤਾਬਿਕ ਮ੍ਰਿਤਕ ਨੂੰ ਲੱਗੀ ਗੋਲੀ , ਅਚਾਨਕ ਹੋਇਆ ਹਾਦਸਾ ਦੱਸਿਆ ਗਿਆ ਹੈ। ਮ੍ਰਿਤਕ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ’ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਪ੍ਰਗਟਾਇਆ। ਇਸ ਕਾਰਨ ਥਾਣਾ ਕੈਂਟ ਦੀ ਪੁਲਸ ਨੇ ਮ੍ਰਿਤਕ ਦੇ ਬੇਟੇ ਅਤੁਲ ਮਹੰਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਉਸ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।