ਚੰਡੀਗੜ੍ਹ 20 ਮਾਰਚ 2022: ਮਣੀਪੁਰ (Manipur) ‘ਚ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਅੱਜ ਮਣੀਪੁਰ ਦੀ ਰਾਜਧਾਨੀ ਇੰਫਾਲ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ‘ਚ ਐੱਨ. ਬੀਰੇਨ ਸਿੰਘ (N.Biren Singh) ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।ਇਸਦੇ ਨਾਲ ਹੀ ਬੀਰੇਨ ਸਿੰਘ ਦੂਜੀ ਵਾਰ ਮਣੀਪੁਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਹ ਫੈਸਲਾ ਭਾਜਪਾ ਅਬਜ਼ਰਵਰਾਂ ਨਿਰਮਲਾ ਸੀਤਾਰਮਨ ਅਤੇ ਕਿਰਨ ਰਿਰਿਜੂ ਦੀ ਮੌਜੂਦਗੀ ‘ਚ ਹੋਈ ਵਿਧਾਇਕ ਦਲ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਲਿਆ ਗਿਆ। ਵਿਧਾਇਕ ਦਲ ਦਾ ਨੇਤਾ ਚੁਣਨ ਤੋਂ ਬਾਅਦ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਮਣੀਪੁਰ (Manipur) ਨੂੰ ਚੰਗੀ ਸਰਕਾਰ ਦੇਵਾਂਗੇ।