July 5, 2024 1:11 am
Parkash Singh Badal

ਮੇਰੀ ਪੈਨਸ਼ਨ ਦੀ ਵਰਤੋਂ ਲੋੜਵੰਦ ਬੱਚੀਆਂ ਦੀ ਪੜ੍ਹਾਈ ਵਾਸਤੇ ਕੀਤੀ ਜਾਵੇ: ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ 17 ਮਾਰਚ 2022: ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਅੱਜ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਉਨ੍ਹਾਂ ਦੀ ਪੈਨਸ਼ਨ ਦੇ ਪੈਸੇ ਦੀ ਵਰਤੋਂ ਕਿਸੇ ਸਮਾਜ ਭਲਾਈ ਕਾਰਜ, ਤਰਜੀਹ ਤੌਰ ’ਤੇ ਲੋੜਵੰਦ ਬੱਚੀਆਂ ਦੀ ਸਿੱਖਿਆ ਵਾਸਤੇ ਕੀਤੀ ਜਾਵੇਂ ਕਿਉਂਕਿ ਬੱਚੀਆਂ ਦੀ ਸਿੱਖਿਆ ਹਮੇਸ਼ਾ ਉਹਨਾਂ ਦੇ ਦਿਲ ਦੇ ਕਰੀਬ ਰਹੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਦਲ ਜਿਨ੍ਹਾਂ ਨੇ ਹਜ਼ਾਰਾਂ ਬੱਚੀਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਆਪ ਨਿੱਜੀ ਦਖਲ ਦੇ ਕੇ ਨਿਭਾਈ, ਉਨ੍ਹਾਂ ਨੇ ਕਿਹਾ ਕਿ ਇਹਨਾਂ ਬੱਚੀਆਂ ਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਧੀਆਂ ਵਜੋਂ ਉਹਨਾਂ ਦੇ ਜੀਵਨ ਨੁੰ ਹੋਰ ਅਮੀਰ ਕੀਤਾ ਹੈ। ਉਹਨਾਂ ਦੇ ਪਿਆਰ ਨੇ ਮੈਨੁੰ ਜੀਵਨ ਵਿਚ ਚੁਣੌਤੀਆਂ ਭਰੇ ਸਮੇਂ। ਚ ਹਮੇਸ਼ਾ ਮਜ਼ਬੂਤੀ ਦਿੱਤੀ ਹੈ।

Parkash Singh Badal