Site icon TheUnmute.com

ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮੁਸਲਿਮ ਦੇਸ਼ਾਂ ਨੇ ਭਾਰਤੀ ਸਮਾਨ ਦੇ ਬਾਈਕਾਟ ਦੀ ਚਲਾਈ ਮੁਹਿੰਮ

BJP

ਚੰਡੀਗੜ੍ਹ 06 ਜੂਨ 2022: ਭਾਜਪਾ (BJP) ਆਗੂਆਂ ਵਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਭਖਦਾ ਦਿਖਾਈ ਦੇ ਰਿਹਾ ਹੈ | ਇਸਦੇ ਨਾਲ ਹੀ ਓਮਾਨ, ਕਤਰ, ਕੁਵੈਤ, ਬਹਿਰੀਨ ਅਤੇ ਈਰਾਨ ਸਮੇਤ ਕਈ ਦੇਸ਼ਾਂ ਵਿਚ ਪੈਗੰਬਰ ਮੁਹੰਮਦ ਬਾਰੇ ਭਾਜਪਾ ਬੁਲਾਰੇ ਦੀ ਟਿੱਪਣੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਨੇ ਭਾਜਪਾ ਬੁਲਾਰੇ ਦੀ ਟਿੱਪਣੀ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ।

ਸਥਿਤੀ ਨੂੰ ਦੇਖਦੇ ਹੋਏ ਭਾਜਪਾ ਨੇ ਨੂਪੁਰ ਸ਼ਰਮਾ ਅਤੇ ਦਿੱਲੀ ਦੇ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ ‘ਚੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ | ਇਹ ਵਿਵਾਦਤ ਬਿਆਨ ਨੁਪੁਰ ਸ਼ਰਮਾ ਨੇ ਕਈ ਦਿਨ ਪਹਿਲਾਂ ਦਿੱਤਾ ਸੀ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਇਸ ਨੂੰ ਲੈ ਕੇ ਅਰਬ ਦੇਸ਼ਾਂ ਵਿੱਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ।

ਓਮਾਨ ਦੇ ਮੁਫਤੀ ਸ਼ੇਖ ਅਹਿਮਦ ਬਿਨ ਹਮਦ ਨੇ ਚਲਾਈ ਮੁਹਿੰਮ

ਦਰਅਸਲ, ਬੀਜੇਪੀ ਬੁਲਾਰੇ ਦੀ ਇਸ ਟਿੱਪਣੀ ਤੋਂ ਬਾਅਦ ਅਰਬ ਦੇਸ਼ਾਂ ਵਿੱਚ ਬੀਜੇਪੀ ਦੇ ਖਿਲਾਫ ਇੱਕ ਰੁਝਾਨ ਸ਼ੁਰੂ ਹੋ ਗਿਆ ਸੀ ਅਤੇ ਭਾਰਤੀ ਸਮਾਨ ਦੇ ਬਾਈਕਾਟ ਦੀ ਮੁਹਿੰਮ ਚਲਾਈ ਗਈ ਸੀ। ਓਮਾਨ ਦੇ ਗ੍ਰੈਂਡ ਮੁਫਤੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਓਮਾਨ ਦੇ ਗ੍ਰੈਂਡ ਮੁਫਤੀ ਸ਼ੇਖ ਅਹਿਮਦ ਬਿਨ ਹਮਦ ਅਲ ਖਲੀਲੀ ਅਰਬ ਦੇਸ਼ਾਂ ‘ਚੋਂ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਭਾਜਪਾ ਖਿਲਾਫ ਟਵੀਟ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਲਿਖਿਆ ਕਿ ਭਾਜਪਾ ਨੇ ਪੈਗੰਬਰ ਮੁਹੰਮਦ ਖਿਲਾਫ ਗਲਤ ਟਿੱਪਣੀ ਕੀਤੀ ਹੈ।

ਕੌਣ ਨੇ ਮੁਫਤੀ ਅਹਿਮਦ ਅਲ ਖਲੀਲੀ

ਓਮਾਨ ਦੇ ਗ੍ਰੈਂਡ ਮੁਫਤੀ ਅਹਿਮਦ ਅਲ ਖਲੀਲੀ 79 ਸਾਲ ਦੇ ਹਨ ਅਤੇ ਅਕਸਰ ਇਸਲਾਮਿਕ ਮੁੱਦਿਆਂ ‘ਤੇ ਆਪਣੀ ਰਾਏ ਪ੍ਰਗਟ ਕਰਦੇ ਹਨ। ਉਨ੍ਹਾਂ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸੱਤਾ ਸੰਭਾਲਣ ‘ਤੇ ਵਧਾਈ ਦਿੱਤੀ ਅਤੇ ਇਸ ਨੂੰ ਜਿੱਤ ਦੱਸਿਆ। ਉਨ੍ਹਾਂ ਨੇ ਸਰਕਾਰ ਤੋਂ ਓਮਾਨ ਵਿੱਚ ਸ਼ਰਾਬ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ। ਗ੍ਰੈਂਡ ਮੁਫਤੀ ਨੂੰ ਪਾਕਿਸਤਾਨ ਦਾ ਸਮਰਥਕ ਮੰਨਿਆ ਜਾਂਦਾ ਹੈ। ਉਸ ਨੂੰ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਵੀ ਮਿਲਿਆ ਹੈ।

ਭਾਜਪਾ (BJP) ਬੁਲਾਰੇ ਦੀ ਟਿੱਪਣੀ ਦੇ ਮਾਮਲੇ ‘ਚ ਓਮਾਨ ਦੇ ਗ੍ਰੈਂਡ ਮੁਫਤੀ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਹੈ, ਜਿਸ ਦੇ ਖਿਲਾਫ ਸਾਰੇ ਮੁਸਲਮਾਨਾਂ ਨੂੰ ਇਕ ਰਾਸ਼ਟਰ ਦੇ ਰੂਪ ‘ਚ ਉਠਣਾ ਚਾਹੀਦਾ ਹੈ। ਅਲ ਖਲੀਲੀ ਦੇ ਬਿਆਨ ਤੋਂ ਬਾਅਦ ਅਰਬ ਦੇਸ਼ਾਂ ‘ਚ ਭਾਰਤ ਦਾ ਵਿਰੋਧ ਹੋਇਆ ਸੀ। ਇਸ ਤੋਂ ਬਾਅਦ ਭਾਜਪਾ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਆਗੂਆਂ ਖਿਲਾਫ ਕਾਰਵਾਈ ਕੀਤੀ।

Exit mobile version