Imran Khan

ਮੁਸਲਿਮ ਦੇਸ਼ ਆਪਸ ‘ਚ ਵੰਡੇ ਹੋਏ ਹਨ, ਅਸੀ ਕਸ਼ਮੀਰ ਤੇ ਫਿਲੀਸਤੀਨ ਕੁਝ ਨਹੀਂ ਕਰ ਸਕੇ : ਇਮਰਾਨ ਖਾਨ

ਚੰਡੀਗੜ੍ਹ 22 ਮਾਰਚ 2022: ਇਸਲਾਮਿਕ ਸਹਿਯੋਗ ਸੰਗਠਨ ਦੀ ਬੈਠਕ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਕਿਹਾ ਹੈ ਕਿ ਸਾਡੀ ਆਬਾਦੀ 150 ਕਰੋੜ ਹੈ, ਪਰ ਸਾਡੀ ਆਵਾਜ਼ ਕੋਈ ਨਹੀਂ ਸੁਣਦਾ। ਅਸੀਂ ਸਿਰਫ ਕਸ਼ਮੀਰ ਅਤੇ ਫਿਲੀਸਤੀਨ ਦੇ ਆਮ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੇ ਕਸ਼ਮੀਰ ਮੁੱਦੇ ‘ਤੇ ਮੁਸਲਿਮ ਦੇਸ਼ਾਂ ਦੇ ਸਟੈਂਡ ‘ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।

ਇਮਰਾਨ ਖਾਨ (Imran Khan) ਨੇ ਇਸਲਾਮਿਕ ਸਹਿਯੋਗ ਸੰਗਠਨ ਦੀ ਬੈਠਕ ‘ਚ ਕਿਹਾ ਕਿ ਭਾਰਤ ਨੇ ਕਸ਼ਮੀਰ ‘ਚੋਂ ਧਾਰਾ 370 ਹਟਾ ਦਿੱਤੀ ਅਤੇ ਇਸ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ, ਕਿਉਂਕਿ ਇਸ ‘ਤੇ ਸਾਡੇ (ਮੁਸਲਮਾਨਾਂ) ਵੱਲੋਂ ਕੋਈ ਦਬਾਅ ਮਹਿਸੂਸ ਨਹੀਂ ਹੋਇਆ। ਇਮਰਾਨ ਨੇ ਕਸ਼ਮੀਰ ਦੇ ਨਾਲ-ਨਾਲ ਫਲਸਤੀਨ ਬਾਰੇ ਵੀ ਕਿਹਾ ਕਿ ਮੈਨੂੰ ਦੁੱਖ ਹੈ ਕਿ ਅਸੀਂ ਕਸ਼ਮੀਰੀਆਂ ਅਤੇ ਫਿਲੀਸਤੀਨ ਲਈ ਕੁਝ ਨਹੀਂ ਕਰ ਸਕੇ।

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸਲਾਮਾਬਾਦ ‘ਚ ਓਆਈਸੀ ਦੀ ਮੀਟਿੰਗ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਓਆਈਸੀ ਦੀ ਸਥਿਤੀ ਬਾਰੇ ਕਿਹਾ ਕਿ ਪੱਛਮੀ ਦੇਸ਼ ਸਾਡੇ ਵੱਲ ਧਿਆਨ ਨਹੀਂ ਦਿੰਦੇ। ਇਸ ਦਾ ਕਾਰਨ ਇਹ ਹੈ ਕਿ ਮੁਸਲਿਮ ਦੇਸ਼ ਆਪਸ ‘ਚ ਵੰਡੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਡੇਢ ਅਰਬ ਮੁਸਲਮਾਨ ਹੋਣ ਦੇ ਬਾਵਜੂਦ ਸਾਡੀ ਆਵਾਜ਼ ਪੂਰੀ ਨਹੀਂ ਕਰ ਸਕਦੇ। ਅਸੀਂ ਕਿਸੇ ਦੇਸ਼ ‘ਤੇ ਹਮਲਿਆਂ ਦੀ ਗੱਲ ਨਹੀਂ ਕਰ ਰਹੇ, ਅਸੀਂ ਸਿਰਫ ਕਸ਼ਮੀਰ ਅਤੇ ਫਲਸਤੀਨੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ।

ਮੁਸਲਿਮ ਦੇਸ਼ਾਂ ਨੂੰ ਅਪੀਲ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਮੇਰਾ ਇਹ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਮੁਸਲਿਮ ਦੇਸ਼ ਆਪਣੀ ਵਿਦੇਸ਼ ਨੀਤੀ ਬਦਲ ਲੈਣ ਪਰ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ, ਉਦੋਂ ਤੱਕ ਮੁਸਲਮਾਨਾਂ ‘ਤੇ ਜ਼ੁਲਮ ਨਹੀਂ ਰੁਕਣਗੇ। ਇਜ਼ਰਾਈਲ ਫਲਸਤੀਨ ‘ਚ ਜੋ ਕਰ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਬਾਹਰਲੇ ਲੋਕਾਂ ਨੂੰ ਲਿਆ ਕੇ ਕਸ਼ਮੀਰ ‘ਚ ਸਮੁੱਚੀ ਸਥਿਤੀ ਨੂੰ ਬਦਲਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਭਾਰਤ ਉੱਤੇ ਕੋਈ ਪਾਬੰਦੀਆਂ ਨਹੀਂ ਲਗਾਈਆਂ ਜਾ ਰਹੀਆਂ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਨੇ ਵੀ ਇਸ ਦੌਰਾਨ ਕਸ਼ਮੀਰ ਦੇ ਲੋਕਾਂ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਕਸ਼ਮੀਰ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਸ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾ ਸਕਦਾ ਸੀ।

Scroll to Top