ਚੰਡੀਗੜ੍ਹ, 06 ਮਾਰਚ 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਤੋਂ ਬਾਅਦ ਬੰਗਲਾਦੇਸ਼ ਦੇ ਤਜਰਬੇਕਾਰ ਖਿਡਾਰੀ ਮੁਸ਼ਫਿਕੁਰ ਰਹੀਮ (Mushfiqur Rahim) ਨੇ ਵਨਡੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ | ਚੈਂਪੀਅਨਜ਼ ਟਰਾਫੀ 2025 ‘ਚ ਬੰਗਲਾਦੇਸ਼ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਹੈ ਅਤੇ ਇਸ ਟੂਰਨਾਮੈਂਟ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕੀ ਤੇ ਇੱਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ |
ਬੀਤੇ ਦਿਨ ਚੈਂਪੀਅਨਜ਼ ਟਰਾਫੀ 2025 ‘ਚ ਆਸਟ੍ਰੇਲੀਆ ਟੀਮ ਦੇ ਕਪਤਾਨ ਰਹੇ ਬੱਲੇਬਾਜ਼ ਸਟੀਵ ਸਮਿਥ ਨੇ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਅਤੇ ਹੁਣ ਮੁਸ਼ਫਿਕੁਰ ਨੇ ਵੀ ਵਨਡੇ ਫਾਰਮੈਟ ਛੱਡਣ ਦਾ ਫੈਸਲਾ ਕੀਤਾ ਹੈ |
ਮੁਸ਼ਫਿਕਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ‘ਚ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਮੁਸ਼ਫਿਕਰ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਲਿਖਿਆ, ਮੈਂ ਅੱਜ ਵਨਡੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਸਾਡੀਆਂ ਪ੍ਰਾਪਤੀਆਂ ਵਿਸ਼ਵ ਪੱਧਰ ‘ਤੇ ਸੀਮਤ ਹੋ ਸਕਦੀਆਂ ਹਨ, ਪਰ ਇੱਕ ਗੱਲ ਪੱਕੀ ਹੈ, ਜਦੋਂ ਵੀ ਮੈਂ ਆਪਣੇ ਦੇਸ਼ ਲਈ ਮੈਦਾਨ ‘ਚ ਉਤਰਿਆ, ਮੈਂ ਸਮਰਪਣ ਅਤੇ ਇਮਾਨਦਾਰੀ ਨਾਲ 100 ਫੀਸਦੀ ਤੋਂ ਵੱਧ ਦਿੱਤਾ।
ਮੁਸ਼ਫਿਕੁਰ ਰਹੀਮ ਨੇ ਕਿਹਾ ਕਿ ਪਿਛਲੇ ਕੁਝ ਹਫ਼ਤੇ ਮੇਰੇ ਲਈ ਚੁਣੌਤੀਪੂਰਨ ਰਹੇ ਹਨ ਅਤੇ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਕਿਸਮਤ ਹੈ। ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਲਈ ਮੈਂ 19 ਸਾਲਾਂ ਤੋਂ ਕ੍ਰਿਕਟ ਖੇਡ ਰਿਹਾ ਹਾਂ| ਜਿਕਰਯੋਗ ਹੈ ਕਿ ਮੁਸ਼ਫਿਕੁਰ ਨੂੰ ਆਪਣੇ ਪ੍ਰਦਰਸ਼ਨ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੁਸ਼ਫਿਕੁਰ ਰਹੀਮ ਦਾ ਵਨਡੇ ਕਰੀਅਰ
ਮੁਸ਼ਫਿਕੁਰ ਰਹੀਮ (Mushfiqur Rahim) ਨੇ 2005 ‘ਚ ਹਰਾਰੇ ‘ਚ ਜ਼ਿੰਬਾਬਵੇ ਵਿਰੁੱਧ ਆਪਣਾ ਡੈਬਿਊ ਕੀਤਾ ਸੀ। ਰਹੀਮ ਨੇ ਇੱਕ ਸਾਲ ਤੋਂ ਵੀ ਘੱਟ ਸਮੇਂ ‘ਚ ਆਪਣੇ ਵਨਡੇ ਕਰੀਅਰ ‘ਚ ਇੱਕ ਵੱਡਾ ਨਾਮ ਕਮਾਇਆ। 2007 ਦੇ ਵਨਡੇ ਵਿਸ਼ਵ ਕੱਪ ਦੌਰਾਨ ਮੁਸ਼ਫਿਕੁਰ ਨੇ ਨਾਬਾਦ 56 ਦੌੜਾਂ ਬਣਾਈਆਂ ਸਨ ਜਦੋਂ ਬੰਗਲਾਦੇਸ਼ ਨੇ ਭਾਰਤ ਨੂੰ ਜਿੱਤ ਨਾਲ ਹਰਾਇਆ ਸੀ। ਮੁਸ਼ਫਿਕੁਰ ਬੰਗਲਾਦੇਸ਼ ਲਈ ਸਭ ਤੋਂ ਵੱਧ ਵਨਡੇ ਮੈਚ ਖੇਡਣ ਵਾਲੇ ਖਿਡਾਰੀ ਵਜੋਂ ਵਿਦਾ ਹੋਏ ਹਨ। ਮੁਸ਼ਫਿਕੁਰ 274 ਮੈਚਾਂ ‘ਚ 36.42 ਦੀ ਔਸਤ ਨਾਲ 7795 ਦੌੜਾਂ ਬਣਾਈਆਂ ਜਿਸ ‘ਚ ਨੌਂ ਸੈਂਕੜੇ ਅਤੇ 49 ਅਰਧ ਸੈਂਕੜੇ ਸ਼ਾਮਲ ਸਨ।
Read More: Steve Smith Retirement: ਸਟੀਵ ਸਮਿਥ ਨੇ ਵਨਡੇ ਫਾਰਮੈਟ ਤੋਂ ਲਿਆ ਸੰਨਿਆਸ, ਜਾਣੋ ਸਮਿਥ ਦਾ ਵਨਡੇ ਕਰੀਅਰ