July 7, 2024 4:26 pm
Inderbir Singh Nijjar

ਜਨਵਰੀ ‘ਚ ਹੋਣਗੀਆਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਦੀਆਂ ਨਗਰ ਨਿਗਮ ਚੋਣਾਂ: ਡਾ. ਇੰਦਰਬੀਰ ਸਿੰਘ ਨਿੱਜਰ

ਚੰਡੀਗੜ੍ਹ 14 ਸਤੰਬਰ 2022: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ (Municipal Elections) ਜਨਵਰੀ ਵਿੱਚ ਹੋਣਗੀਆਂ। ਉਨ੍ਹਾਂ ਕਿਹਾ ਇਸ ਸੰਬੰਧੀ ਬਾਕੀ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਕਰ ਲਈ ਜਾਵੇਗੀ | ਇਸਦੇ ਨਾਲ ਹੀ ਵਾਰਡਾਂ ਦੀ ਹੱਦਬੰਦੀ ਸ਼ੁਰੂ ਕਰਨ ਲਈ ਸਰਵੇਖਣ ਪਹਿਲਾਂ ਹੀ ਖ਼ਤਮ ਕਰ ਲਈ ਗਿਆ ਹੈ |

ਬੀਤੇ ਦਿਨ ਮੰਗਲਵਾਰ ਨੂੰ ਜਲੰਧਰ ਸ਼ਹਿਰ ਵਿੱਚ ਚਾਰ ਭਾਜਪਾ ਕੌਂਸਲਰਾਂ ਅਤੇ ਅਹੁਦੇਦਾਰਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮਾਗਮ ਦੌਰਾਨ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ “ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਗਰ ਨਿਗਮ ਲਈ ਕੁਝ ਗ੍ਰਾਂਟਾਂ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਰਹਿੰਦੇ ਬਾਕੀ ਕੰਮ ਪੂਰੇ ਹੋ ਸਕਣ। ਭਾਵੇਂ ਇਨ੍ਹਾਂ ਸ਼ਹਿਰਾਂ ਵਿੱਚ ਕੁਝ ਸਮਾਰਟ ਸਿਟੀ ਪ੍ਰਾਜੈਕਟ ਘੋਟਾਲਿਆਂ ਵਿੱਚ ਫਸ ਗਏ ਹਨ, ਪਰ ਸਾਡੀ ਤਰਜੀਹ ਚੱਲ ਰਹੇ ਕੰਮਾਂ ਨੂੰ ਪੂਰਾ ਕਰਨਾ ਹੋਵੇਗੀ।