Site icon TheUnmute.com

Municipal elections: ਚੋਣਾਂ ਤੋਂ ਇੱਕ ਦਿਨ ਪਹਿਲਾਂ NGO ਸੰਸਥਾ ਨੇ ਕੀਤੀ ਲੋਕਾਂ ਨੂੰ ਅਨੋਖੀ ਅਪੀਲ

ਰਿਪੋਰਟਰ ਮੁਕੇਸ਼ ਮਹਿਰਾ, 20 ਦਸੰਬਰ 2024: 21 ਦਸੰਬਰ (december) ਨੂੰ ਹੋਣ ਜਾ ਰਹੀਆਂ ਨਗਰ(Municipal Corporation and Municipal Council elections) ਨਿਗਮ ਅਤੇ ਨਗਰ ਕੌਂਸਲ ਚੋਣਾਂ ਤੋ ਇੱਕ ਦਿਨ ਪਹਿਲਾਂ ਜਿਲ੍ਹਾ ਪਰਿਆਵਰਨ ਕਮੇਟੀ ਦੇ ਮੈਂਬਰ ਅਤੇ ਮਿਸ਼ਨ ਆਗਾਜ ਐਨਜੀਓ (Aagaj NGO) ਸਥਾ ਚਲਾਉਣ ਵਾਲੇ ਦੀਪਕ ਬੱਬਰ ਅਤੇ ਉਨਾਂ ਦੀ ਟੀਮ (team) ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਵੋਟਰਾਂ ਨੂੰ ਇਹ ਅਪੀਲ ਕੀਤੀ ਕਿ ਜਿਹੜਾ ਵਿਅਕਤੀ ਪਾਣੀ ਬਚਾਉਣ ਨਵੇਂ ਰੁੱਖ ਲਾਉਣ ਅਤੇ ਪਰਿਆਵਰਨ ਸੁਰੱਖਿਆ (security) ਦਾ ਵਾਅਦਾ ਕਰਦਾ ਹੈ ਉਸ ਨੂੰ ਹੀ ਵੋਟ (vote) ਪਾਈ ਜਾਵੇ|

ਇਸ ਮੌਕੇ ਬੋਲਦੇ ਹੋਏ ਸੰਸਥਾ ਦੀ ਮੈਂਬਰ ਰਿੱਪੀ ਨੰਦਾ ਨੇ ਕਿਹਾ ਕਿ ਅੱਜ ਉਹਨਾਂ ਸਮੇਤ ਔਰਤਾਂ ਘਰੋਂ ਬਾਹਰ ਨਿਕਲ ਕੇ ਸੁਰੱਖਿਤ ਮਹਿਸੂਸ ਨਹੀਂ ਕਰਦੇ ਹਨ ਉਹਨਾਂ ਕਿਹਾ ਕਿ ਔਰਤਾਂ ਘਰ ਦੇ ਅੰਦਰ ਬੈਠ ਕੇ ਤਾਂ ਮਹਿੰਗੇ ਸੋਨੇ ਦੇ ਜੇਵਰ ਪਹਿਨ ਸਕਦੇ ਹਨ ਪਰ ਜੇਕਰ ਉਹਨਾਂ ਨੂੰ ਘਰੋਂ ਬਾਹਰ ਜਾਣਾ ਪਵੇ ਤਾਂ ਇਹ ਜੇਵਰ ਉਹਨਾਂ ਨੂੰ ਤਾਰਨੇ ਪੈਣਗੇ ਕਿਉਂਕਿ ਉਹ ਕਿਸੇ ਵੀ ਮੋੜ ਤੇ ਲੁਟੇਰਿਆਂ ਦਾ ਸ਼ਿਕਾਰ ਹੋ ਸਕਦੇ ਹਨ।

ਉਹਨਾਂ ਕਿਹਾ ਕਿ ਅੱਜ ਹਰ ਇੱਕ ਵਿਅਕਤੀ ਸੜਕਾਂ ਸਟਰੀਟ ਲਾਈਟ ਅਤੇ ਸੀਵਰੇਜ ਦੀ ਗੱਲ ਕਰ ਰਿਹਾ ਹੈ ਜਦਕਿ ਵੱਧਦੇ ਹੋਏ ਪ੍ਰਦੂਸ਼ਣ ਵੱਲ ਕਿਸੇ ਉਮੀਦਵਾਰ ਦਾ ਧਿਆਨ ਨਹੀਂ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜਾ ਉਮੀਦਵਾਰ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੋਵੇ ਪਰਿਆਵਰਨ ਬਚਾਉਣ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਰਾਲੇ ਦੀ ਗੱਲ ਕਰਦਾ ਹੈ ਉਸ ਨੂੰ ਹੀ ਆਪਣਾ ਕੀਮਤੀ ਵੋਟ ਪਾਇਆ ਜਾਵੇ |

ਇਸ ਮੌਕੇ ਮਿਸ਼ਨ ਆਗਾਜ਼ ਸੰਸਥਾ ਚਲਾਉਣ ਵਾਲੇ ਅਤੇ ਜ਼ਿਲ੍ਹਾਂ ਪਰਿਆਵਰਨ ਕਮੇਟੀ ਦੇ ਮੈਂਬਰ ਦੀਪਕ ਬੱਬਰ ਨੇ ਕਿਹਾ ਕਿ ਕੌਂਸਲਰ ਸਕੂਲ ਦੇ ਪ੍ਰਿੰਸੀਪਲ ਵਾਂਗੂ ਹੁੰਦਾ ਹੈ ਅਤੇ ਆਪਣੇ ਇਲਾਕੇ ਦਾ ਧਿਆਨ ਰੱਖਣਾ ਕੌਂਸਲਰ ਦਾ ਮੁੱਢਲਾ ਫਰਜ਼ ਹੁੰਦਾ ਹੈ ਉਹਨਾਂ ਕਿਹਾ ਕਿ ਭਾਵੇਂ ਨਸ਼ਾ ਹੋਵੇ ਜਾਂ ਫਿਰ ਕਾਨੂੰਨ ਵਿਵਸਥਾ ਦੀ ਵਿਗੜੀ ਹੋਈ ਹਾਲਤ ਇਲਾਕੇ ਦੇ ਕੌਂਸਲਰ ਨੂੰ ਚਾਹੀਦਾ ਹੈ ਕਿ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਵੇ ਅਤੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਵੇ ਇਸ ਲਈ ਵਾਟਰ ਹਾਰਵੇਸਟਿੰਗ ਸਿਸਟਮ ਵੀ ਉਸ ਵੱਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ

ਉਥੇ ਹੀ ਉਹਨਾਂ ਬਿਨਾਂ ਨਾ ਲਏ ਕਿਹਾ ਕਿ ਪਾਰਟੀਆਂ ਉਸ ਵਿਅਕਤੀ ਨੂੰ ਟਿਕਟ ਦਿੰਦੀਆਂ ਹਨ ਜਿਹੜਾ ਕਿ ਪਿਛਲੇ ਕਈ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਵੇ ਜਦਕਿ ਪਾਰਟੀਆਂ ਨੂੰ ਵੀ ਇਹ ਸੋਚਣਾ ਅਤੇ ਪਰਖਣਾ ਚਾਹੀਦਾ ਹੈ ਕਿ ਜਿਹੜੇ ਵਿਅਕਤੀ ਨੇ ਹਲਕੇ ਵਿੱਚ ਅਸਲ ਵਿੱਚ ਵਿਕਾਸ ਕਰਵਾਇਆ ਹੋਵੇ ਜਾਂ ਫਿਰ ਹਲਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੋਵੇ ਉਸ ਵਿਅਕਤੀ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ|

ਉਹਨਾਂ ਕਿਹਾ ਕਿ ਇਸ ਵੇਲੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਪੈਸੇ ਜਾਂ ਹੋਰ ਚੀਜ਼ਾਂ ਦਾ ਲਾਲਚ ਦੇ ਕੇ ਵੋਟ ਆਪਣੇ ਵੱਲ ਖਿੱਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਝਾਂਸੇ ਵਿੱਚ ਨਾ ਆ ਕੇ ਜਿਹੜਾ ਵਿਅਕਤੀ ਸਭ ਤੋਂ ਵੱਧ ਇਲਾਕੇ ਨੂੰ ਸਮਰਪਿਤ ਹੈ ਉਸ ਨੂੰ ਹੀ ਵੋਟ ਪਾਈ ਜਾਵੇ ਆਜ਼ਾਦ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਦੀਪਕ ਬੱਬਰ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਜੇਕਰ ਜਿੱਤ ਕੇ ਆਉਂਦੇ ਹਨ ਤਾਂ ਉਹ ਜਿੱਤਣ ਤੋਂ ਬਾਅਦ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਰਹਿੰਦੇ ਹਨ ਜਦਕਿ ਉਹਨਾਂ ਕਿਹਾ ਕਿ ਜੇਕਰ ਆਜ਼ਾਦ ਉਮੀਦਵਾਰ ਜਿੱਤਦੇ ਹਨ ਤਾਂ ਉਨਾਂ ਨੂੰ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਜਰੂਰਤ ਨਹੀਂ ਅਤੇ ਉਹਨਾਂ ਦੀ ਸੰਸਥਾ ਆਜ਼ਾਦ ਜਿੱਥੇ ਹੋਏ ਉਮੀਦਵਾਰਾਂ ਦਾ ਸਾਥ ਦੇ ਕੇ ਉਹਨੂੰ ਉਹਨਾਂ ਨੂੰ ਸੁਰੱਖਿਆ ਛਤਰੀ ਮੁਹਈਆ ਕਰਵਾਏਗੀ|

ਉਹਨਾਂ ਕਿਹਾ ਕਿ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਵੇ ਮੈਨੀਫੈਸਟੋ ਪੇਸ਼ ਕਰਕੇ ਕੀਤੇ ਜਾ ਰਹੇ ਹਨ ਜਦ ਕਿ ਪਰਿਆਵਰਨ ਨੂੰ ਬਚਾਉਣ ਦਾ ਨਾ ਕੋਈ ਦਾਵਾ ਕਰ ਰਿਹਾ ਹੈ ਨਾ ਹੀ ਕਿਸੇ ਨੇ ਉਸ ਨੂੰ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਹੈ ਇਸ ਮੌਕੇ ਸੰਸਥਾ ਦੀ ਮੈਂਬਰ ਪੂਨਮ ਕੁਮਾਰੀ ਨੇ ਬੋਲਦੇ ਹੋਏ ਕਿਹਾ ਕਿ ਚੋਣਾਂ ਵੇਲੇ ਨੇਤਾਵਾਂ ਨੂੰ ਸਫਾਈ ਅਤੇ ਹੋਰ ਕੰਮ ਚੇਤੇ ਆ ਜਾਂਦੇ ਹਨ ਜਦ ਕਿ ਪੰਜ ਸਾਲਾਂ ਦੇ ਵਿੱਚ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਨਾ ਹੀ ਕੋਈ ਸਰਕਾਰੀ ਅਤੇ ਨਾ ਹੀ ਕੋਈ ਨੇਤਾ ਤੁਹਾਡਾ ਹਾਲ ਪੁੱਛਣ ਆਉਂਦਾ ਹੈ ਉਹਨਾਂ ਜਨਤਾ ਨੂੰ ਸੂਝ ਬੂਝ ਨਾਲ ਵੋਟ ਪਾਉਣ ਦੀ ਅਪੀਲ ਕੀਤੀ|

read more: Municipal Election: 5 ਨਗਰ ਨਿਗਮ ਚੋਣਾਂ ਲਈ ਕੁੱਲ 86 ਨਾਮਜ਼ਦਗੀਆਂ ਰੱਦ

Exit mobile version