Site icon TheUnmute.com

ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਪਲਾਸਟਿਕ ਵੇਸਟ ਕੁਲੈਕਸ਼ਨ ਡਰਾਇਵ ਸ਼ਹਿਰ ਦੇ ਵੱਖ ਵੱਖ ਹਿੱਸਿਆਂ ‘ਚ ਜਾਰੀ

Fazilka

ਫਾਜ਼ਿਲਕਾ 9 ਫਰਵਰੀ 2024: ਨਗਰ ਕੌਂਸਲ ਫਾਜਿਲਕਾ ਵੱਲੋਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਸ਼ਹਿਰ ਵਿੱਚ ਮਿਤੀ 05-02-024 ਤੋਂ ਲਗਾਤਾਰ ਪਲਾਸਟਿਕ ਵੇਸਟ ਕੁਲੈਕਸ਼ਨ ਡਰਾਇਵ ਸ਼ਹਿਰ ਦੇ ਵੱਖ ਵੱਖ ਹਿੱਸੀਆ ਵਿੱਚ ਚਲਾਈ ਜਾ ਰਹੀ ਹੈ ਜਿਸ ਤਹਿਤ ਹੁਣ ਤੱਕ ਲਗਭਗ 380 ਕਿੱਲੋ ਇਸਤੇਮਾਲ ਕੀਤਾ ਪਲਾਸਟਿਕ ਇੱਕਠਾ ਕਰਕੇ 25 ਦੇ ਕਰੀਬ ਬੇਲਿਂਗ ਮਸ਼ੀਨਾ ਰਾਹੀ ਬੇਲਾ ਤਿਆਰ ਕੀਤੀਆ ਜਾ ਚੁੱਕੀਆਂ ਹਨ ਜੋ ਅੱਗੇ ਪਲਾਸਟਿਕ ਰੀੑਸਾਇਕਲਰ ਨੂੰ ਭੇਜਿਆ ਜਾਣ ਗਿਆ।

ਇਸ ਮੁਹਿਮ ਤਹਿਤ ਹੋਲੀ ਹਾਰਟ ਡੇ ਬੋਰਡਿਗ ਪਬਲਿਕ ਸਕੂਲ ਅਤੇ ਡੀ।ਸੀ। ਡੀ।ਏ।ਵੀ। ਸਕੂਲ ਵਿੱਚ ਵਿਸ਼ੇਸ ਤੋਰ ਤੇ ਸੈਮੀਨਾਰ ਕਰਵਾ ਕੇ ਬੱਚਿਆਂ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਇਸ ਮਹਿਮ ਵਿੱਚ ਸਾਰੇ ਸਕੂਲਾਂ ਨੂੰ ਪਲਾਸਟਿਕ ਕੁਲੈਕਸ਼ਨ ਡਰਾਇਵ ਵਿੱਚ ਬੱਚਿਆਂ ਨੂੰ ਵੱਧ ਤੋ ਵੱਧ ਜਾਗਰੂਕ ਅਤੇ ਇਸਤੇਮਾਲ ਕੀਤਾ ਪਲਾਸਟਿਕ ਇੱਕਠਾ ਕਰਨ ਲਈ ਕਿਹਾ ਗਿਆ ਹੈ | ਇਸ ਮਹਿਮ ਤਹਿਤ 10 ਫਰਵਰੀ ਤੱਕ ਸਾਰੇ ਸਕੂਲਾਂ ਤੋ ਪਲਾਸਟਿਕ ਇੱਕਠਾ ਕੀਤਾ ਜਾਵੇ ਅਤੇ ਰੀਸਾਇਕਲ ਲਈ ਭੇਜਿਆ ਜਾਵੇਗਾ ਤਾਂ ਜੋ ਵਾਤਾਵਰਨ ਸਾਫ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ |

ਇਸ ਮਹਿਮ ਵਿੱਚ ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਮੰਗਤ ਕੁਮਾਰ ਵੱਲੋਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਜ਼ਾਰ ਖਰੀਦਦਾਰੀ ਕਰਨ ਸਮੇਂ ਕੱਪੜੇ ਦੇ ਥੱਲੇ ਘਰ ਤੋ ਹੀ ਲੈ ਕੇ ਜਾਇਆ ਜਾਵੇਂ ਉਹਨ੍ਹਾਂ ਨੇ ਇਹ ਵੀ ਦੱਸਿਆ ਕਿ ਪੋਲੀਥੀਨੇਪਲਾਸਟਿਕ ਵਾਤਾਵਰਨ, ਪਸ਼ੂਆਂ ਅਤੇ ਜਮ਼ੀਨਾ ਲਈ ਬਹੁਤ ਖਤਰਨਾਕ ਹੈ।

ਇਸ ਮੁਹਿਮ ਵਿੱਚ ਨਗਰ ਕੌਂਸਲ ਤੋ ਸੈਨੀਟੇਸ਼ਨ ਸੁਪਰਡੰਟ ਨਰੇਸ਼ ਕੁਮਾਰ ਖੇੜਾ, ਸੀ।ਐਫ। ਪਵਨ ਕੁਮਾਰ, ਨਟਵਰ ਲਾਲ। ਅਰੂਣ, ਸੰਦੀਪ ਕੁਮਾਰ, ਸੰਜੈ ਕੁਮਾਰ, ਉਮ ਪ੍ਰਕਾਸ ਅਤੇ ਸਵੱਛ ਭਾਰਤ ਮੋਟੀਵੇਟਰ ਟੀਮ ਹਾਜਰ ਸਨ।

Exit mobile version