Site icon TheUnmute.com

Municipal Council Bhogpur: ਇਸ ਇਲਾਕੇ ‘ਚ ਮਿਲ ਰਹੀ ਸਭ ਤੋਂ ਸਸਤੀ ਸ਼ਰਾਬ, ਜਾਣੋ ਵੇਰਵਾ

liquor prices

19 ਦਸੰਬਰ 2024: ਨਗਰ (Municipal Council Bhogpur) ਕੌਂਸਲ ਭੋਗਪੁਰ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ (election) ਸਬੰਧੀ ਸਰਗਰਮੀਆਂ ਜਾਰੀ ਹਨ। ਦੱਸ ਦੇਈਏ ਕਿ ਵੱਖ-ਵੱਖ ਸਿਆਸੀ ਪਾਰਟੀਆਂ(parties)  ਵੱਲੋਂ ਇਨ੍ਹਾਂ ਚੋਣਾਂ (election) ਵਿੱਚ ਜਿੱਤ (won) ਦੇ ਦਾਅਵੇ ਕੀਤੇ ਜਾ ਰਹੇ ਹਨ, ਜਿਸ ਲਈ ਚੋਣ ਲੜ ਰਹੇ ਉਮੀਦਵਾਰਾਂ (candidate) ਵੱਲੋਂ ਵੋਟਰਾਂ (voters) ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।

ਜਿੱਥੇ ਉਮੀਦਵਾਰ (candidate) ਵੋਟਰਾਂ ਤੱਕ ਪੈਸੇ ਅਤੇ ਹੋਰ ਚੀਜ਼ਾਂ ਪਹੁੰਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ, ਉੱਥੇ ਹੀ ਉਮੀਦਵਾਰਾਂ (candidate) ਵੱਲੋਂ ਸ਼ਰਾਬ ਪ੍ਰੇਮੀਆਂ ਤੱਕ ਸ਼ਰਾਬ ਪਹੁੰਚਾਉਣ ਲਈ ਵੱਖ-ਵੱਖ ਤਰੀਕੇ ਵੀ ਅਪਣਾਏ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਮੁੱਖ ਤੌਰ ’ਤੇ ਦੋ ਧੜੇ ਆਹਮੋ-ਸਾਹਮਣੇ ਹਨ। ਇਨ੍ਹਾਂ ਦੋਵਾਂ ਧੜਿਆਂ ਵੱਲੋਂ ਵੋਟਰਾਂ ਤੱਕ ਸ਼ਰਾਬ ਪਹੁੰਚਾਉਣ ਲਈ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ। ਦੋਵੇਂ ਧੜੇ 10 ਅਤੇ 100 ਰੁਪਏ ਦੇ ਨੋਟਾਂ ਦੇ ਨਵੇਂ ਬੰਡਲ ਲੈ ਕੇ ਵੋਟਰਾਂ ਨੂੰ ਵੰਡ ਰਹੇ ਹਨ। ਇਸ ਦੇ ਆਧਾਰ ‘ਤੇ ਸ਼ਰਾਬ ਦੀਆਂ ਦੁਕਾਨਾਂ ‘ਤੇ 10 ਰੁਪਏ ਅਤੇ 100 ਰੁਪਏ ਦੇ ਨੋਟਾਂ ਦੇ ਬਦਲੇ ਰਾਇਲ ਸਟੈਗ ਅਤੇ ਆਰਸੀ ਬ੍ਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ।

ਬੇਸ਼ੱਕ ਆਬਕਾਰੀ ਵਿਭਾਗ ਵੱਲੋਂ ਚੋਣਾਂ ਵਿੱਚ ਸ਼ਰਾਬ ਦੀ ਦੁਰਵਰਤੋਂ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਸਥਿਤੀ ਕੁਝ ਹੋਰ ਹੀ ਹੈ। ਹੁਣ ਜਦੋਂ 21 ਦਸੰਬਰ ਨੂੰ ਨਗਰ ਕੌਂਸਲ ਭੋਗਪੁਰ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਹਨ ਤਾਂ ਅਜਿਹੀ ਸਥਿਤੀ ਵਿੱਚ ਆਬਕਾਰੀ ਵਿਭਾਗ ਕਿਸ ਤਰ੍ਹਾਂ ਦੀ ਸਖ਼ਤੀ ਲੈਂਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਵੀ ਨਾਜਾਇਜ਼ ਤੌਰ ’ਤੇ ਸ਼ਰਾਬ ਸਟੋਰ ਕੀਤੀ ਗਈ ਹੈ ਜਿਸ ਦੀ ਵਰਤੋਂ ਆਉਣ ਵਾਲੇ ਦਿਨਾਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾਵੇਗੀ।

read more: ਸ਼ਰਾਬ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, 3 ਦਿਨ ਬੰਦ ਰਹਿਣਗੇ ਠੇਕੇ

Exit mobile version