21 ਦਸੰਬਰ 2024: ਅੰਮ੍ਰਿਤਸਰ (amritsar) ਵਿਚ ਨਗਰ (Municipal Corporation) ਨਿਗਮ ਲਈ ਵੋਟਿੰਗ (voting() ਸਵੇਰ 7 ਵਜੇ ਤੋਂ ਸ਼ੁਰੂ ਹੋ ਹੈ। ਵੋਟਰ ਸ਼ਾਮ 4 ਵਜੇ ਤਕ ਆਪਣੀ ਵੋਟ ਭੁਗਤਾ ਸਕਦੇ ਹਨ ਉਸ ਤੋਂ ਮਗਰੋਂ ਤੁਰਤ ਵੋਟਾਂ (votes) ਦੀ ਗਿਣਤੀ ਸ਼ੁਰੂ ਹੋਵੇਗੀ। ਵੋਟਾਂ ਈਵੀਐਮ ਜ਼ਰੀਏ ਪੈਣ ਕਰ ਕੇ ਚੋਣ ਨਤੀਜੇ ਵੀ ਸ਼ਾਮ ਵੇਲੇ ਐਲਾਨੇ ਜਾਣਗੇ। ਜਿਸ ਦੇ ਚਲਦੇ ਵਾਰਡ ਨੰਬਰ 51 ਅਤੇ 52 ਦੇ ਵਿੱਚ ਸਵੇਰੇ 7 ਵਜੇ ਹੀ ਵੋਟਰਾਂ (voters) ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਵੋਟਰ ਖੁਦ ਘਰਾਂ ਤੋਂ ਚੱਲ ਕੇ ਆਪਣੀ ਵੋਟ ਦਾ ਇਸਤੇਮਾਲ ਕਰਾਂ ਪਹੁੰਚ ਰਹੇ ਹਨ।
ਇਸ ਦੌਰਾਨ ਵੋਟਰਾਂ ਨੇ ਦੱਸਿਆ ਕਿ ਉਹ ਆਪਣੇ ਇਲਾਕੇ ਦੇ ਕੌਂਸਲਰ ਦੇ ਲਈ ਵੋਟ ਕਰਕੇ ਆਏ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਜੋ ਵੀ ਵੋਟ ਕੌਂਸਲਰ ਜਿੱਥੇ ਉਹ ਇਲਾਕਿਆਂ ਚ ਚੰਗੇ ਕੰਮ ਕਰੇ ਅਤੇ ਵਿਕਾਸ ਦੇ ਕਾਰਜ ਕਰੇ। ਅਗਰ ਇਹ ਇਲਾਕੇ ਵਿੱਚ ਕਿਸੇ ਵੋਟਰ ਤੇ ਜਾਂ ਕਿਸੇ ਇਲਾਕਾ ਵਾਸੀ ਤੇ ਕੋਈ ਮੁਸੀਬਤ ਪੈਂਦੀ ਹੈ ਤੇ ਉਹ ਕੌਂਸਲਰ ਉਸੇ ਵੇਲੇ ਉਸ ਕੋਲ ਹਾਜ਼ਰ ਹੋਵੇ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 51 ਤੋਂ ਉਮੀਦਵਾਰ ਮੁਸਕਾਨ ਸਹੋਤਾ ਦੇ ਪਤੀ ਸਨੀ ਸਹੋਤਾ ਨੇ ਮੀਡੀਆ ਦੇ ਜਰੀਏ ਆਪਣੇ ਇਲਾਕਾ ਵਾਸੀਆਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਲੋਕ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵਾਰਡ ਨੰਬਰ 52 ਦੇ ਬੂਥ ਨੰਬਰ ਤਿੰਨ ਤੋਂ ਕਾਂਗਰਸੀ ਉਮੀਦਵਾਰ ਵਿਕਾਸ ਸੋਨੀ ਵੀ ਆਪਣੇ ਬੂਥ ਦਾ ਜਾਇਜ਼ਾ ਲੈਣ ਪਹੁੰਚੇ|
ਇਸ ਦੌਰਾਨ ਮੀਡੀਆ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਮੈਂ ਇਲਾਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਕਰਨ ਉਹਨਾਂ ਕਿਹਾ ਕਿ ਤਿੰਨ ਸਾਲ ਦੀ ਆਮ ਮਹਾਤਮੀ ਪਾਰਟੀ ਦੀ ਸਰਕਾਰ ਤੋਂ ਲੋਕ ਦੁਖੀ ਸਨ ਜਿਸ ਕਰਕੇ ਲੋਕ ਸਵੇਰ ਤੋਂ ਹੀ ਆਪਣੇ ਘਰਾਂ ਤੋਂ ਨਿਕਲ ਰਹੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਅਤੇ ਉਮੀਦ ਹੈ ਕਿ ਲੋਕ ਇਸ ਵਾਰ ਕਾਂਗਰਸ ਦਾ ਮੇਅਰ ਜਰੂਰ ਬਣਾਉਣਗੇ|
ਇਸ ਦੇ ਨਾਲ ਹੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਧੁੰਨ ਨੇ ਕਿਹਾ ਕਿ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਮਿਲੀ ਭੁਗਤ ਕਰਕੇ ਵਾਰਡ ਨੰਬਰ 52 ਦੇ ਬਹੁਤ ਸਾਰੇ ਇਲਾਕਾ ਵਾਸੀਆਂ ਦੀ ਵੋਟ ਘੱਟ ਦਿੱਤੀ ਗਈ ਹੈ ਜੋ ਕਿ ਧੱਕੇਸ਼ਾਹੀ ਆ ਲੇਕਿਨ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਗੇ।
read more: Amritsar News: ਨਵੀਂ ਪਾਰਟੀ ਦਾ ਅਗਾਜ ਕਰਨ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ