Nupur Sharma

ਪੈਗੰਬਰ ਮੁਹੰਮਦ ‘ਤੇ ਟਿੱਪਣੀ ਦੇ ਮਾਮਲੇ ‘ਚ ਨੂਪੁਰ ਸ਼ਰਮਾ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ

ਚੰਡੀਗੜ੍ਹ 07 ਜੂਨ 2022: ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ (Nupur Sharma) ਨੂੰ ਪੈਗੰਬਰ ਮੁਹੰਮਦ ‘ਤੇ ਟਿੱਪਣੀ ਦੇ ਮਾਮਲੇ ਮੁੰਬਈ ਪੁਲਿਸ (Mumbai Police) ਨੇ ਸੰਮਨ ਭੇਜਿਆ ਹੈ । ਨੂਪੁਰ ਨੂੰ 22 ਜੂਨ ਤੱਕ ਪੇਸ਼ ਹੋਣਾ ਪਵੇਗਾ। ਦੱਸ ਦੇਈਏ ਕਿ ਪਾਰਟੀ ਦੀ ਕਾਰਵਾਈ ਤੋਂ ਬਾਅਦ ਨੂਪੁਰ ਨੇ ਆਪਣਾ ਵਿਵਾਦਿਤ ਬਿਆਨ ਵਾਪਸ ਲੈ ਲਿਆ ਸੀ। ਨੂਪੁਰ ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਸ਼ਿਵ ਦਾ ਲਗਾਤਾਰ ਮਜ਼ਾਕ ਉਡਾਇਆ ਜਾਂਦਾ ਦੇਖ ਕੇ ਉਸ ਨੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਸੀ। ਨੂਪੁਰ ਨੇ ਸਾਫ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।

ਦਿੱਲੀ ਪੁਲਿਸ ਨੇ ਬੁਲਾਰੇ ਨੂਪੁਰ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਨ੍ਹਾਂ ਨੂੰ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ। ਇਸ ਟਿੱਪਣੀ ਦੇ ਬਾਅਦ ਤੋਂ ਨੂਪੁਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਦੇ ਖਿਲਾਫ ਉਸਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਅਤੇ ਸੁਰੱਖਿਆ ਦੀ ਅਪੀਲ ਕੀਤੀ। ਇਸ ਐਫਆਈਆਰ ਦੇ ਆਧਾਰ ’ਤੇ ਪੁਲੀਸ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।

Scroll to Top