Site icon TheUnmute.com

Mumbai News: ਸਲਮਾਨ ਖਾਨ ਨੂੰ ਮੁੜ ਤੋਂ ਮਿਲੀ ਧ.ਮ.ਕੀ, ਪੁੱਛਗਿੱਛ ਜਾਰੀ

Salman Khan

5 ਦਸੰਬਰ 2024: ਬਾਲੀਵੁੱਡ ਅਦਾਕਾਰ ਸਲਮਾਨ ਖਾਨ (SALMAN KHAN) ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਬੁੱਧਵਾਰ ਰਾਤ ਨੂੰ ਇੱਕ ਅਣਪਛਾਤਾ ਵਿਅਕਤੀ ਬਿਨਾਂ ਇਜਾਜ਼ਤ ਮੁੰਬਈ (mumbai) ਦੇ ਦਾਦਰ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਖੇਤਰ ਵਿੱਚ ਦਾਖਲ ਹੋ ਗਿਆ। ਜਦੋਂ ਕਰੂ ਨੇ ਰੋਕਿਆ ਤਾਂ ਉਸਨੇ ਸਲਮਾਨ ਖਾਨ ਦੇ ਸਾਹਮਣੇ ਕਿਹਾ – ਮੈਂ ਬਿਸ਼ਨੋਈ ਨੂੰ ਕੀ ਦੱਸਾਂ?

ਇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਮੁੰਬਈ ਦਾ ਰਹਿਣ ਵਾਲਾ ਹੈ।

ਦਰਅਸਲ, ਸਲਮਾਨ ਖਾਨ ਨੂੰ ਲਾਰੇਂਸ ਗੈਂਗ ਵਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਲਾਰੈਂਸ ਗੈਂਗ ਨੇ ਸਲਮਾਨ ਦੇ ਘਰ ‘ਤੇ ਗੋਲੀਬਾਰੀ ਵੀ ਕੀਤੀ ਸੀ। ਸਲਮਾਨ ਦੇ ਕਰੀਬੀ ਅਤੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ (security) ਵਧਾ ਦਿੱਤੀ ਗਈ ਸੀ।

read more: Salman Khan: ਸਲਮਾਨ ਖਾਨ ਨੂੰ ਧ.ਮ.ਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫਤਾਰ, 5 ਕਰੋੜ ਰੁਪਏ ਦੀ ਮੰਗੀ ਸੀ ਫਿਰੌਤੀ

Exit mobile version