ਚੰਡੀਗੜ੍ਹ 09 ਮਈ 2023: (MI vs RCB) ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2023 ਦੇ 54ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 200 ਦੌੜਾਂ ਦਾ ਟੀਚਾ ਸਿਰਫ਼ 16.3 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਮੁੰਬਈ ਨੇ ਆਰਸੀਬੀ ਦੇ ਖਿਲਾਫ ਆਪਣੀ ਸਭ ਤੋਂ ਵੱਡੀ ਦੌੜ ਦਾ ਪਿੱਛਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 199 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਨੇ ਸੂਰਿਆ ਕੁਮਾਰ ਯਾਦਵ ਦੀਆਂ 83 ਦੌੜਾਂ ਦੀ ਬਦੌਲਤ ਟੀਚਾ ਹਾਸਲ ਕਰ ਲਿਆ।
ਵਾਨਖੇੜੇ ਸਟੇਡੀਅਮ ‘ਚ ਬੇਂਗਲੁਰੂ ‘ਤੇ ਮੁੰਬਈ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਬੇਂਗਲੁਰੂ ਖਿਲਾਫ 2015 ਤੋਂ ਬਾਅਦ ਇੱਥੇ ਨਹੀਂ ਹਾਰੀ ਹੈ।
ਇਸ ਜਿੱਤ ਨਾਲ ਮੁੰਬਈ ਅੰਕ ਸੂਚੀ ਵਿੱਚ ਪੰਜ ਸਥਾਨਾਂ ਦੀ ਛਾਲ ਮਾਰ ਕੇ ਅੱਠਵੇਂ ਨੰਬਰ ਤੋਂ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਮੁੰਬਈ ਦੀ 11 ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ। ਟੀਮ ਦੇ 12 ਅੰਕ ਹਨ