July 5, 2024 9:02 pm
Mumbai Crime Branch

ਮੂਸੇਵਾਲਾ ਕਤਲਕਾਂਡ ‘ਚ ਗ੍ਰਿਫ਼ਤਾਰ ਸਿਧੇਸ਼ ਕਾਂਬਲੇ ਤੋਂ ਪੁੱਛਗਿੱਛ ਲਈ ਪੁਣੇ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ

ਚੰਡੀਗੜ੍ਹ 09 ਜੂਨ 2022: ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਤਹਿਤ ਅੱਜ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਦੀ ਟੀਮ ਵੀਰਵਾਰ ਨੂੰ ਪੁਣੇ ਸ਼ਹਿਰ ਪਹੁੰਚੀ। ਮਰਹੂਮ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿਧੇਸ਼ ਹੀਰਾਮਨ ਕਾਂਬਲੇ ਉਰਫ਼ ਮਹਾਕਾਲ ਤੋਂ ਪੁੱਛ-ਪੜਤਾਲ ਕਰਨ ਲਈ ਪੁਲੀਸ ਇੱਥੇ ਪਹੁੰਚੀ ਹੈ। ਪੁਲਿਸ ਕਾਂਬਲੇ ਤੋਂ ਪੁੱਛਗਿੱਛ ਕਰੇਗੀ ਕਿ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਦੀ ਬੈਂਚ ‘ਤੇ ਧਮਕੀ ਪੱਤਰ ਕਿਸ ਨੇ ਰੱਖਿਆ ਸੀ।

ਜਿਕਰਯੋਗ ਇਹ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਸਿਧੇਸ਼ ਹੀਰਾਮਨ ਕਾਂਬਲੇ ਉਰਫ਼ ਮਹਾਕਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਬਲੇ ਅਤੇ ਇਕ ਹੋਰ ਸ਼ੱਕੀ ਸੰਤੋਸ਼ ਜਾਧਵ ਦੋਵੇਂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸਨ ਅਤੇ ਸਾਜ਼ਿਸ਼ ਤੋਂ ਵੀ ਜਾਣੂ ਸਨ। ਕਾਂਬਲੇ ਅਤੇ ਜਾਧਵ ਪੁਣੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਜਾਧਵ ਦੀ ਪਛਾਣ ਹੱਤਿਆ ‘ਚ ਸ਼ਾਮਲ ਸ਼ੂਟਰ ਵਜੋਂ ਹੋਈ ਹੈ।