Site icon TheUnmute.com

ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਲ ਕਾਲੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

Amol Kale

ਚੰਡੀਗੜ੍ਹ, 10 ਜੂਨ 2024: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ ਜਿੱਤ ਲਿਆ। ਪਰ ਇਸ ਜਿੱਤ ਦੇ ਕੁਝ ਘੰਟਿਆਂ ਬਾਅਦ ਹੀ ਭਾਰਤੀ ਕ੍ਰਿਕਟ ਲਈ ਬੁਰੀ ਖ਼ਬਰ ਆਈ ਹੈ। ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਲ ਕਾਲੇ (Amol Kale) ਦਾ ਦਿਹਾਂਤ ਹੋ ਗਿਆ ਹੈ।

ਅਮੋਦ (Amol Kale) ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ | ਅਮੋਲ ਨੇ ਐਮਸੀਏ ਦੇ ਸਕੱਤਰ ਅਜਿਕਯ ਨਾਇਕ ਅਤੇ ਸਿਖਰ ਕੌਂਸਲ ਦੇ ਮੈਂਬਰ ਸੂਰਜ ਸਮਤ ਨਾਲ ਭਾਰਤ-ਪਾਕਿਸਤਾਨ ਮੈਚ ਦੇਖਿਆ ਸੀ । ਮੈਚ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਂ ਗਿਆ ਤਾਂ ਉਹ ਨਹੀਂ ਉਠਿਆ। ਅਮੋਲ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

ਅਮੋਲ ਕਾਲੇ ਨੇ ਅਕਤੂਬਰ 2022 ਵਿੱਚ ਐਮਸੀਏ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਸ ਨੇ ਸਾਬਕਾ ਭਾਰਤੀ ਖਿਡਾਰੀ ਅਤੇ ਕੋਚ ਸੰਦੀਪ ਪਾਟਿਲ ਨੂੰ ਹਰਾ ਕੇ ਇਸ ਅਹੁਦੇ ‘ਤੇ ਕਬਜ਼ਾ ਕੀਤਾ ਸੀ।

Exit mobile version