Site icon TheUnmute.com

Mumbai boat accident: ਨੇਵੀ ਨੇ ਜਾਂਚ ਬੋਰਡ ਦਾ ਕੀਤਾ ਗਠਨ, ਬਚਾਅ ਕਾਰਜ ਜਾਰੀ

20 ਦਸੰਬਰ 2024: ਮੁੰਬਈ (mumbai) ‘ਚ 18 ਦਸੰਬਰ ਨੂੰ ਹੋਏ ਕਿਸ਼ਤੀ ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੇਟਵੇ (Gateway of India) ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਇੱਕ ਯਾਤਰੀ ਕਿਸ਼ਤੀ ਨਾਲ ਜਲ ਸੈਨਾ ਦੀ ਇੱਕ ਸਪੀਡਬੋਟ (Navy speedboat) ਟਕਰਾ ਗਈ, ਜਿਸ ਤੋਂ ਬਾਅਦ ਯਾਤਰੀ(passenger boat) ਕਿਸ਼ਤੀ ਡੁੱਬ ਗਈ। ਹੁਣ ਜਲ (passenger boat sank.) ਸੈਨਾ ਇਸ ਸਬੰਧੀ ਅੰਦਰੂਨੀ ਜਾਂਚ ਕਰ ਰਹੀ ਹੈ।

ਰਿਪੋਰਟਾਂ ਮੁਤਾਬਕ ਨੇਵੀ ਨੇ ਜਾਂਚ ਲਈ ਵੀਰਵਾਰ ਨੂੰ ਜਾਂਚ ਬੋਰਡ ਦਾ ਗਠਨ ਕੀਤਾ ਹੈ। ਹਾਲਾਂਕਿ ਇਹ ਜਾਣਕਾਰੀ ਅੱਜ ਸ਼ੁੱਕਰਵਾਰ ਨੂੰ ਸਾਹਮਣੇ ਆਈ ਹੈ।

ਹਾਦਸੇ ਤੋਂ ਬਾਅਦ ਜਲ ਸੈਨਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਪੀਡਬੋਟ ਇੰਜਣ ਟਰਾਇਲ ‘ਤੇ ਸੀ। ਕਪਤਾਨ ਨੇ ਕਿਸ਼ਤੀ ਦਾ ਕੰਟਰੋਲ ਗੁਆ ਦਿੱਤਾ ਅਤੇ ਇਹ ਇੱਕ ਯਾਤਰੀ ਕਿਸ਼ਤੀ ਨਾਲ ਟਕਰਾ ਗਈ।

ਨੇਵੀ ਦੇ ਬਿਆਨ ‘ਤੇ ਮੁੰਬਈ ਪੁਲਿਸ ਨੇ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਨੇ ਜਲ ਸੈਨਾ ਤੋਂ ਪੁੱਛਿਆ ਹੈ ਕਿ ਗੇਟਵੇ ਆਫ ਇੰਡੀਆ ਦੇ ਕੋਲ ਟਰਾਇਲ ਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਪੁਲਿਸ ਨੇ ਮਹਾਰਾਸ਼ਟਰ ਮੈਰੀਟਾਈਮ ਬੋਰਡ ਨੂੰ ਵੀ ਪੱਤਰ ਲਿਖ ਕੇ ਹਾਦਸੇ ਬਾਰੇ ਪੂਰੀ ਜਾਣਕਾਰੀ ਮੰਗੀ ਹੈ।

ਕਦੋਂ ਵਾਪਰਿਆ ਇਹ ਹਾਦਸਾ
18 ਦਸੰਬਰ ਨੂੰ ਦੁਪਹਿਰ ਕਰੀਬ 3:30 ਵਜੇ ਸਮੁੰਦਰੀ ਫੌਜ ਦੀ ਸਪੀਡ ਬੋਟ ਇਕ ਯਾਤਰੀ ਕਿਸ਼ਤੀ ਨਾਲ ਟਕਰਾ ਗਈ, ਜਿਸ ਤੋਂ ਬਾਅਦ ਯਾਤਰੀ ਕਿਸ਼ਤੀ ਡੁੱਬ ਗਈ।ਦੱਸ ਦੇਈਏ ਕਿ 90 ਯਾਤਰੀਆਂ ਦੀ ਸਮਰੱਥਾ ਵਾਲੀ ਕਿਸ਼ਤੀ ‘ਤੇ ਲਗਭਗ 107 ਲੋਕ ਸਵਾਰ ਸਨ।

ਨੇਵੀ ਦੀ ਕਿਸ਼ਤੀ ‘ਤੇ 6 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ 2 ਨੂੰ ਹੀ ਬਚਾਇਆ ਜਾ ਸਕਿਆ। ਦੋਵੇਂ ਕਿਸ਼ਤੀਆਂ ‘ਤੇ ਕੁੱਲ 113 ਲੋਕ ਸਵਾਰ ਸਨ। ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਿਸ਼ਤੀ ਦੀ ਟੱਕਰ ਤੋਂ 25 ਮਿੰਟ ਬਾਅਦ ਜਲ ਸੈਨਾ ਨੇ ਸਵਾਰ ਲੋਕਾਂ ਨੂੰ ਬਚਾਇਆ। ਬਚਾਅ ਕਾਰਜ ਤੀਜੇ ਦਿਨ ਵੀ ਜਾਰੀ ਹੈ। ਨੇਵੀ ਸ਼ੁੱਕਰਵਾਰ ਨੂੰ ਹੋਈ ਟੱਕਰ ਤੋਂ ਬਾਅਦ ਲਾਪਤਾ 7 ਸਾਲ ਦੇ ਬੱਚੇ ਦੀ ਵੀ ਭਾਲ ਕਰ ਰਹੀ ਹੈ।

ਨੇਵੀ ਕਰਾਫਟ ਡਰਾਈਵਰ ਦੇ ਖਿਲਾਫ ਕੋਲਾਬਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ, ਦੂਜਿਆਂ ਦੀ ਨਿੱਜੀ ਸੁਰੱਖਿਆ ਜਾਂ ਜਾਨ ਨੂੰ ਖਤਰੇ ਵਿੱਚ ਪਾਉਣਾ ਅਤੇ ਲਾਪਰਵਾਹੀ ਨਾਲ ਕਿਸ਼ਤੀ ਚਲਾਉਣ ਦੀਆਂ ਧਾਰਾਵਾਂ ਸ਼ਾਮਲ ਹਨ।

ਹਾਦਸੇ ਤੋਂ ਬਾਅਦ ਗੇਟਵੇ ਆਫ ਇੰਡੀਆ ਦੇ ਆਲੇ-ਦੁਆਲੇ ਬੋਟਿੰਗ ਕਰਦੇ ਸਮੇਂ ਲਾਈਫ ਜੈਕਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

read more: ਅਰਬ ਸਾਗਰ ‘ਚ ਸਪੀਡ ਬੋਟ ਨੇ ਕਿਸ਼ਤੀ ਨੂੰ ਮਾਰੀ ਟੱਕਰ, 13 ਜਣਿਆ ਦੀ ਮੌ.ਤ

 

Exit mobile version