Site icon TheUnmute.com

Mumbai: ਰਾਏਗੜ੍ਹ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਕਿਸ਼ਤੀ ‘ਚੋ ਏਕੇ-47 ਰਾਈਫਲਾਂ ਹੋਈਆਂ ਬਰਾਮਦ, ਅਲਰਟ ਜਾਰੀ

Raigad

ਚੰਡੀਗੜ੍ਹ 18 ਅਗਸਤ 2022: ਮੁੰਬਈ ਦੇ ਰਾਏਗੜ੍ਹ (Raigad) ਜ਼ਿਲੇ ਦੇ ਸ਼੍ਰੀਵਰਧਨ ‘ਚ ਇਕ ਕਿਸ਼ਤੀ ਦੇ ਸ਼ੱਕੀ ਹਾਲਾਤਾਂ ‘ਚ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਕਿਸ਼ਤੀ ਵਿੱਚੋਂ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ।

ਇਸਤੋਂ ਬਾਅਦ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹਰੀਹਰੇਸ਼ਵਰ ‘ਚ ਇਕ ਛੋਟੀ ਕਿਸ਼ਤੀ ਮਿਲੀ, ਜਿਸ ‘ਚ ਲਾਈਫ ਜੈਕਟ ਅਤੇ ਕੁਝ ਸ਼ੱਕੀ ਵਸਤੂਆਂ ਬਰਾਮਦ ਕੀਤੀਆਂ ਹਨ ਰਿਪੋਰਟਾਂ ਮੁਤਾਬਕ ਸ਼੍ਰੀਵਰਧਨ ਦੇ ਹਰੀਹਰੇਸ਼ਵਰ ਅਤੇ ਭਾਰਦਖੋਲ ਵਿਖੇ ਕਿਸ਼ਤੀਆਂ ਮਿਲੀਆਂ ਹਨ। ਹਰੀਹਰੇਸ਼ਵਰ ਵਿੱਚ ਕਿਸ਼ਤੀ ਵਿੱਚੋਂ ਦੋ-ਤਿੰਨ ਏਕੇ-47 ਅਤੇ ਰਾਈਫਲ ਦੀਆਂ ਗੋਲੀਆਂ ਬਰਾਮਦ ਹਨ। ਦੋਵਾਂ ਕਿਸ਼ਤੀਆਂ ਦੇ ਨੇੜੇ ਕੋਈ ਵਿਅਕਤੀ ਨਹੀਂ ਮਿਲਿਆ ਹੈ।

Exit mobile version