Site icon TheUnmute.com

MUM vs UP: ਮੁੰਬਈ ਇੰਡੀਅਨਜ਼ ਦੀ ਜਿੱਤ ਦਾ ਸਿਲਸਿਲਾ ਟੁੱਟਿਆ, ਯੂਪੀ ਨੇ 5 ਵਿਕਟਾਂ ਨਾਲ ਹਰਾਇਆ

MUM vs UP

ਚੰਡੀਗੜ੍ਹ, 18 ਮਾਰਚ 2023: (MUM vs UP) ਮਹਿਲਾ ਪ੍ਰੀਮੀਅਰ ਲੀਗ ‘ਚ ਮੁੰਬਈ ਇੰਡੀਅਨਜ਼ ਦੀ ਜਿੱਤ ਦਾ ਸਿਲਸਿਲਾ ਟੁੱਟ ਗਿਆ ਹੈ। ਮੁੰਬਈ ਦੀ ਟੀਮ ਨੂੰ ਯੂਪੀ ਵਾਰੀਅਰਜ਼ ਨੇ 5 ਵਿਕਟਾਂ ਨਾਲ ਹਰਾ ਦਿੱਤਾ ਹੈ । ਯੂਪੀ ਵਾਰੀਅਰਜ਼ ਦੀ ਇਹ ਤੀਜੀ ਜਿੱਤ ਹੈ। ਇਸ ਜਿੱਤ ਨਾਲ ਯੂਪੀ ਨੇ ਪਲੇਆਫ ਵਿੱਚ ਪ੍ਰਵੇਸ਼ ਕਰਨ ਦਾ ਆਪਣਾ ਦਾਅਵਾ ਹੋਰ ਮਜ਼ਬੂਤ ​​ਕਰ ਲਿਆ ਹੈ।

ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਨੀਵਾਰ ਦੇ ਪਹਿਲੇ ਮੈਚ ਵਿੱਚ ਯੂਪੀ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਕਰਨਦਾ ਸੱਦਾ ਦਿੱਤਾ । ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ 20 ਓਵਰਾਂ ‘ਚ 127 ਦੌੜਾਂ ‘ਤੇ ਆਲ ਆਊਟ ਹੋ ਗਈ। ਯੂਪੀ ਦੇ ਬੱਲੇਬਾਜ਼ਾਂ ਨੇ 3 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ‘ਤੇ 128 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸੋਫੀ ਏਕਲਸਟੋਨ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਟੀਮ ਦੀ ਜਿੱਤ ਦਾ ਸਿਹਰਾ ਟਾਹਲੀਆ ਮੈਕਗ੍ਰਾ (38) ਅਤੇ ਗ੍ਰੇਸ ਹੈਰਿਸ (39) ਦੀਆਂ ਉਪਯੋਗੀ ਪਾਰੀਆਂ ਨੂੰ ਗਿਆ। ਦੋਵਾਂ ਵਿਚਾਲੇ 34 ਗੇਂਦਾਂ ‘ਤੇ 44 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਹੋਈ। ਦੀਪਤੀ ਸ਼ਰਮਾ ਨੇ 13 ਅਤੇ ਕਿਰਨ ਨਵਗੀਰੇ ਨੇ 12 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਗੇਂਦਬਾਜ਼ੀ ‘ਚ ਸੋਫੀ ਏਕਲਸਟੋਨ ਨੇ ਮੁੰਬਈ ਦੇ ਤਿੰਨ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ।

Exit mobile version